ਹਰੀ ਮਿਰਚ ਨਾ ਸਿਰਫ਼ ਭੋਜਨ ਦਾ ਸਵਾਦ ਵਧਾਉਂਦੀ ਹੈ ਸਗੋਂ ਔਸ਼ਧੀ ਗੁਣਾਂ ਨਾਲ ਵੀ ਭਰਪੂਰ ਹੁੰਦੀ ਹੈ।



ਹਰੀ ਮਿਰਚ ‘ਚ ਵਿਟਾਮਿਨ ਏ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ।



ਜਿਸ ਕਾਰਨ ਇਹ ਨਾ ਸਿਰਫ ਅੱਖਾਂ ਦੀ ਰੋਸ਼ਨੀ ‘ਚ ਸੁਧਾਰ ਕਰਦਾ ਹੈ,



ਸਗੋਂ ਅੱਖਾਂ ਨੂੰ ਸਿਹਤਮੰਦ ਰੱਖਣ ‘ਚ ਵੀ ਮਦਦ ਕਰਦਾ ਹੈ।



ਮਾਹਿਰਾਂ ਦਾ ਮੰਨਣਾ ਹੈ ਕਿ ਜੋ ਲੋਕ ਹਰੀ ਮਿਰਚ ਦੀ ਜ਼ਿਆਦਾ ਵਰਤੋਂ ਕਰਦੇ ਹਨ। ਉਨ੍ਹਾਂ ਦੀ ਨਜ਼ਰ ਬਿਹਤਰ ਰਹਿੰਦੀ ਹੈ।



ਹਰੀ ਮਿਰਚ ਵਿਚ ਬੀਟਾ ਕੈਰੋਟੀਨ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ।



ਬੀਟਾ ਕੈਰੋਟੀਨ ਇੱਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ, ਜੋ ਇਮਿਊਨ ਸਿਸਟਮ ਨੂੰ ਵਧਾ ਸਕਦੀ ਹੈ।



ਹਰੀ ਮਿਰਚ ਨੂੰ ਕੁਦਰਤੀ ਦਰਦ ਨਿਵਾਰਕ ਮੰਨਿਆ ਜਾਂਦਾ ਹੈ। ਮਿਰਚ ਵਿਚ ਪਾਇਆ ਜਾਣ ਵਾਲਾ ਮਿਸ਼ਰਣ ਕੈਪਸੈਸੀਨ ਸਰੀਰ ਵਿੱਚ ਦਰਦ ਨੂੰ ਘੱਟ ਕਰ ਸਕਦਾ ਹੈ।



ਇਹ ਮਿਸ਼ਰਣ ਸਾਡੇ ਨਰਵਸ ਸਿਸਟਮ ਤੱਕ ਪਹੁੰਚ ਕੇ ਦਰਦ ਨੂੰ ਘੱਟ ਕਰਦਾ ਹੈ।



ਹਰੀ ਮਿਰਚ ਦਾ ਸੇਵਨ ਕਰਨ ਨਾਲ ਸਰੀਰ ‘ਚ ਜੰਮੇ ਬੈਡ ਕੋਲੈਸਟ੍ਰੋਲ ਨੂੰ ਘੱਟ ਕੀਤਾ ਜਾ ਸਕਦਾ ਹੈ।