ਦਿਨ ਦੀ ਸ਼ੁਰੂਆਤ ਕਰਨ ਲਈ ਸਪ੍ਰਾਉਟ ਨੂੰ ਸਭ ਤੋਂ ਵੱਧ ਫਾਇਦੇਮੰਦ ਮੰਨਿਆ ਜਾ ਸਕਦਾ ਹੈ। ਛੋਲੇ, ਮੂੰਗੀ ਦੀ ਦਾਲ ਜਾਂ ਬੀਜਾਂ ਤੋਂ ਸਪ੍ਰਾਉਟ ਤਿਆਰ ਕੀਤੇ ਜਾ ਸਕਦੇ ਹਨ। ਇਸ ਲਈ ਇਨ੍ਹਾਂ ਨੂੰ ਰਾਤ ਭਰ ਪਾਣੀ ਵਿਚ ਭਿਓਂ ਕੇ ਰੱਖਿਆ ਜਾਂਦਾ ਹੈ, ਫਿਰ ਇਨ੍ਹਾਂ ਨੂੰ ਪਾਣੀ ‘ਚੋਂ ਕੱਢਿਆ ਜਾਂਦਾ ਹੈ ਤੇ ਗਿੱਲੇ ਕੱਪੜੇ ਵਿਚ ਬੰਨ੍ਹ ਕੇ ਰੱਖਿਆ ਜਾਂਦਾ ਹੈ। ਪੁੰਗਰੇ ਹੋਏ ਅਨਾਜ ਵਿੱਚ ਪ੍ਰੋਟੀਨ ਅਤੇ ਫਾਈਬਰ ਸਮੇਤ ਅਣਗਿਣਤ ਪੌਸ਼ਟਿਕ ਤੱਤ ਹੁੰਦੇ ਹਨ। ਪੁੰਗਰੇ ਹੋਏ ਅਨਾਜ ਵਿੱਚ ਪ੍ਰੋਟੀਨ, ਫਾਈਬਰ, ਫੋਲੇਟ, ਮੈਗਨੀਸ਼ੀਅਮ, ਫਾਸਫੋਰਸ, ਮੈਂਗਨੀਜ਼, ਵਿਟਾਮਿਨ ਸੀ ਅਤੇ ਵਿਟਾਮਿਨ ਕੇ ਦੀ ਚੰਗੀ ਮਾਤਰਾ ਹੁੰਦੀ ਹੈ, ਜਿਸ ਕਾਰਨ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਨਹੀਂ ਹੁੰਦੀ ਹੈ। ਸਪ੍ਰਾਉਟ ਵਿਚ ਡਾਇਟ੍ਰੀ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ, ਜਿਸ ਕਾਰਨ ਇਸ ਦੇ ਸੇਵਨ ਨਾਲ ਪਾਚਨ ਪ੍ਰਣਾਲੀ ਵਿੱਚ ਸੁਧਾਰ ਹੁੰਦਾ ਹੈ। ਸਪ੍ਰਾਉਟ ਦਾ ਨਿਯਮਤ ਸੇਵਨ ਤੁਹਾਡੇ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰ ਸਕਦਾ ਹੈ, ਜੋ ਦਿਲ ਦੀ ਸਿਹਤ ਨੂੰ ਚੰਗਾ ਕਰ ਸਕਦਾ ਹੈ ਜੋ ਲੋਕ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਸਪ੍ਰਾਉਟ ਜ਼ਰੂਰ ਖਾਣੇ ਚਾਹੀਦੇ ਹਨ। ਪੁੰਗਰੇ ਹੋਏ ਅਨਾਜ ਵਿੱਚ ਕੈਲੋਰੀ ਘੱਟ ਹੁੰਦੀ ਹੈ ਅਤੇ ਇਹ ਫਾਈਬਰ ਨਾਲ ਭਰਪੂਰ ਹੁੰਦਾ ਹੈ। ਸਪ੍ਰਾਉਟ ਪੋਟਾਸ਼ੀਅਮ ਦਾ ਇਕ ਚੰਗਾ ਸਰੋਤ ਵੀ ਹੈ, ਜੋ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦਾ ਹੈ। ਇਸ ਵਿੱਚ ਐਂਟੀਆਕਸੀਡੈਂਟਸ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰ ਸਕਦੀ ਹੈ।