ਕੁਝ ਲੋਕ ਭੋਜਨ ਨੂੰ ਸਹੀ ਤਰ੍ਹਾਂ ਪਚਾਉਣ ਲਈ ਖਾਣੇ ਤੋਂ ਬਾਅਦ ਮਾਊਥ ਫਰੈਸ਼ਨਰ ਲੈਂਦੇ ਹਨ।



ਅਜਿਹੀ ਸਥਿਤੀ ਵਿੱਚ ਤੁਸੀਂ ਇਲਾਇਚੀ ਦਾ ਸੇਵਨ ਕਰ ਸਕਦੇ ਹੋ। ਇਸ ਦੇ ਬੀਜਾਂ ਅਤੇ ਤੇਲ ਵਿਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ।



ਇਲਾਇਚੀ ਇੱਕ ਕੁਦਰਤੀ ਅਤੇ ਖੁਸ਼ਬੂਦਾਰ ਮਾਊਥ ਫ੍ਰੇਸ਼ਨਰ ਹੈ।



ਇਸ ਨੂੰ ਖਾਣ ਤੋਂ ਬਾਅਦ ਮੂੰਹ ‘ਚੋਂ ਆਉਣ ਵਾਲੀ ਕਿਸੇ ਵੀ ਤਰ੍ਹਾਂ ਦੀ ਬਦਬੂ ਨੂੰ ਦੂਰ ਕੀਤਾ ਜਾ ਸਕਦਾ ਹੈ।



ਇਲਾਇਚੀ ਖਾਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਸ ਨਾਲ ਭੋਜਨ ਨੂੰ ਪਚਾਉਣਾ ਆਸਾਨ ਹੋ ਜਾਂਦਾ ਹੈ।



ਇਲਾਇਚੀ ਵਿਚ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ।



ਇਸ ਨੂੰ ਖਾਣ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਨੀਂਦ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।



ਇਸ ਨੂੰ ਖਾਣ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਨੀਂਦ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।



ਜੇਕਰ ਤੁਹਾਨੂੰ ਗਲੇ 'ਚ ਖਰਾਸ਼ ਜਾਂ ਆਵਾਜ਼ ਬੈਠੀ ਹੈ ਤਾਂ ਸਵੇਰੇ ਉੱਠਣ ਤੋਂ ਬਾਅਦ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਛੋਟੀ ਇਲਾਇਚੀ ਖਾਓ ਅਤੇ ਉਸ ਤੋਂ ਬਾਅਦ ਕੋਸਾ ਪਾਣੀ ਪੀਓ।



ਜੇਕਰ ਤੁਸੀਂ ਖਾਂਸੀ ਤੋਂ ਬਹੁਤ ਪ੍ਰੇਸ਼ਾਨ ਹੋ ਤਾਂ ਸੁਪਾਰੀ ਦੇ ਪੱਤੇ 'ਚ ਛੋਟੀ ਇਲਾਇਚੀ, ਅਦਰਕ ਦਾ ਟੁਕੜਾ, ਲੌਂਗ ਅਤੇ ਤੁਲਸੀ ਦੇ ਪੱਤੇ ਮਿਲਾ ਕੇ ਖਾਣ ਨਾਲ ਫਾਇਦਾ ਹੋਵੇਗਾ।