ਤੇਜ ਪੱਤਾ ਜਿੱਥੇ ਸਾਡੇ ਭੋਜਨ ਨੂੰ ਸਵਾਦ ਬਣਾਉਦਾ ਹੈ ਤਾਂ ਉੱਥੇ ਹੀ ਇਸ ਦੇ ਸੇਵਨ ਨਾਲ ਸਾਡੇ ਸਰੀਰ ਨੂੰ ਵੀ ਕਈ ਫਾਇਦੇ ਮਿਲਦੇ ਹਨ।



ਡਾਇਬਟੀਜ਼ ਦੇ ਮਰੀਜ਼ਾਂ ਲਈ ਤੇਜ ਪੱਤੇ ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਤੁਹਾਡੇ ਸ਼ੂਗਰ ਦੇ ਪੱਧਰ ਨੂੰ ਘਟਾ ਸਕਦਾ ਹੈ।



ਟਾਈਪ 2 ਡਾਇਬਟੀਜ਼ ਨਾਲ ਨਜਿੱਠਣ ਵਿਚ ਕਾਰਗਰ ਸਾਬਿਤ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਖਰਾਬ ਕੋਲੈਸਟ੍ਰਾਲ ਦੇ ਪੱਧਰ ਨੂੰ ਵੀ ਘੱਟ ਕਰਦਾ ਹੈ।



ਤੇਜ ਪੱਤੇ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦੇ ਹਨ। ਇਹ ਕਿਡਨੀ ਦੀ ਸਿਹਤ ਸੁਧਾਰਣ 'ਚ ਮਦਦ ਕਰਦਾ ਹੈ।



ਇਸ ਤੋਂ ਇਲਾਵਾ ਤੇਜ ਪੱਤਿਆਂ ਵਿਚ ਪਾਏ ਜਾਣ ਵਾਲੇ ਜੈਵਿਕ ਮਿਸ਼ਰਣ ਪੇਟ ਦੀ ਪਰੇਸ਼ਾਨੀ, ਇਰੀਟੇਬਲ ਬਾਊਲ ਸਿੰਡਰੋਮ ਨੂੰ ਘਟਾਉਣ 'ਚ ਮਦਦ ਕਰਦੇ ਹਨ। ਇਹ ਪੱਤੇ ਪਾਚਨ ਕਿਰਿਆ ਨੂੰ ਵਧਾਉਂਦੇ ਹਨ।







ਤੇਜ ਪੱਤੇ 'ਚ ਲਿਨਾਲੂਲ ਨਾਂ ਦਾ ਤੱਤ ਪਾਇਆ ਜਾਂਦਾ ਹੈ। ਇਹ ਤਣਾਅ ਤੇ ਚਿੰਤਾ ਦੂਰ ਕਰਨ ਵਿਚ ਮਦਦ ਕਰਦਾ ਹੈ। ਨਾਲ ਹੀ ਇਸ ਵਿਚ ਪਾਏ ਜਾਣ ਵਾਲੇ ਹੋਰ ਗੁਣ ਤਣਾਅ ਘਟਾਉਣ ਦਾ ਕੰਮ ਕਰ ਸਕਦੇ ਹਨ।



ਇਸ 'ਚ ਮੌਜੂਦ ਰੂਟਿਨ ਤੇ ਕੈਫੀਕ ਐਸਿਡ ਦਿਲ ਲਈ ਫਾਇਦੇਮੰਦ ਹੁੰਦੇ ਹਨ। ਇਹ ਦੋਵੇਂ ਤੱਤ ਤੇਜ ਪੱਤਿਆਂ 'ਚ ਪਾਏ ਜਾਂਦੇ ਹਨ।