ਬਹੁਤ ਸਾਰੇ ਲੋਕ ਸਵੇਰ ਦੇ ਨਾਸ਼ਤੇ ਵਿਚ ਬਰੈੱਡ ਆਮਲੇਟ, ਚਾਹ ਬਰੈੱਡ, ਟੋਸਟ, ਸੈਂਡਵਿਚ ਆਦਿ ਖਾਣਾ ਪਸੰਦ ਕਰਦੇ ਹਨ। ਕਿਉਂਕਿ ਇਸਨੂੰ ਬਣਾਉਣਾ ਬਹੁਤ ਆਸਾਨ ਹੈ।



ਪਰ ਕਈ ਵਾਰ ਅਸੀਂ ਬਰੈੱਡ ਨਹੀਂ ਵਰਤਦੇ ਅਤੇ ਇਹ ਫਰਿੱਜ਼ ਵਿਚ ਪਏ ਪਏ ਸੁੱਕ ਜਾਂਦੀ ਹੈ। 



ਮਾਸਟਰ ਸ਼ੈੱਫ ਪੰਕਜ ਭਦੌਰੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਹੈਕ ਸ਼ੇਅਰ ਕੀਤਾ ਹੈ।



ਇਸ ਹੈਕ ਦੀ ਮਦਦ ਨਾਲ ਤੁਸੀਂ ਸਖ਼ਤ ਹੋਏ ਬ੍ਰੈਡਾਂ ਨੂੰ ਫਿਰ ਤਾਜ਼ਾ ਬਣਾ ਸਕਦੇ ਹੋ।



ਬਰੈੱਡ ਨੂੰ ਨਰਮ ਬਣਾਉਣ ਲਈ ਗੈਸ ਨੂੰ ਚਾਲੂ ਕਰੋ ਅਤੇ ਇੱਕ ਪੈਨ ਇਸ ਉੱਪਰ ਰੱਖੋ। ਪੈਨ ਨੂੰ ਢੱਕ ਕੇ ਚੰਗੀ ਤਰ੍ਹਾਂ ਗਰਮ ਕਰੋ।



ਇਸ ਤੋਂ ਬਾਅਦ ਸਖ਼ਤ ਹੋਏ ਬਰੈਡ ਦੇ ਟੁਕੜੇ ਇਸ 'ਚ ਰੱਖੋ ਅਤੇ ਹੱਥ ਦੀ ਮਦਦ ਨਾਲ ਪਾਣੀ ਦਾ ਛਿੱਟਾ ਮਾਰੋ।



ਤੁਸੀਂ ਪਾਣੀ ਦਾ ਛਿੱਟਾ ਪੈਨ ਵਿਚ ਦੇਣਾ ਹੈ। ਬਰੈੱਡ ਦੇ ਉੱਤੇ ਪਾਣੀ ਨਹੀਂ ਪੈਣਾ ਚਾਹੀਦਾ। ਇਸ ਨੂੰ ਤੁਰੰਤ ਢੱਕਣ ਨਾਲ ਢੱਕ ਦਿਓ।



ਫਿਰ 30 ਸੈਕਿੰਡ ਬਾਅਦ ਗੈਸ ਬੰਦ ਕਰ ਦਿਓ। ਢੱਕਣ ਹਟਾ ਕੇ ਬਰੈੱਡ ਪਲੇਟ ਵਿਚ ਕੱਢ ਲਓ।



ਇਸ ਤਰ੍ਹਾਂ ਕਰਨ ਨਾਲ ਤੁਹਾਡੇ ਬਰੈੱਡ ਨਰਮ ਤੇ ਤਾਜ਼ਾ ਹੋ ਜਾਣਗੇ।



ਇਸ ਆਸਾਨ ਹੈਕ ਦੀ ਮਦਦ ਨਾਲ ਤੁਸੀਂ ਸਖ਼ਤ ਬਰੈੱਡਾਂ ਨੂੰ ਫਿਰ ਖਾਣਯੋਗ ਬਣਾ ਸਕਦੇ ਹੋ।