ਬ੍ਰੋਕਲੀ, ਜੋ ਗੋਭੀ ਦੀ ਤਰ੍ਹਾਂ ਦਿਸਣ ਵਾਲੀ ਸਬਜ਼ੀ ਹੈ। ਸ਼ਾਕਾਹਾਰੀ ਲੋਕਾਂ ਲਈ ਇਹ ਪ੍ਰੋਟੀਨ ਨੂੰ ਪੂਰਾ ਕਰਨ ਲਈ ਇਕ ਬਿਹਤਰੀਨ ਆਪਸ਼ਨ ਹੈ। ਇਕ ਅੰਡੇ 'ਚ ਕਰੀਬ 6 ਗ੍ਰਾਮ ਪ੍ਰੋਟੀਨ ਹੁੰਦਾ ਹੈ, ਜਦੋਂਕਿ 100 ਗ੍ਰਾਮ ਬ੍ਰੋਕਲੀ 'ਚ ਲਗਭਗ 3 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ। ਅੰਡੇ ਦੀ ਤੁਲਨਾ 'ਚ ਬ੍ਰੋਕਲੀ 'ਚ ਕੈਲਰੀ ਘੱਟ ਹੁੰਦੀ ਹੈ। ਬ੍ਰੋਕਲੀ ਇਕ ਤਰ੍ਹਾਂ ਦੀ ਕਰੂਸੀਫੇਰਸ ਸਬਜ਼ੀ ਹੈ, ਜਿਸ ਵਿਚ ਕਈ ਐਂਟੀਆਕਸੀਡੈਂਟਸ ਮੌਜੂਦ ਹੁੰਦੇ ਹਨ। ਇਹ ਐਂਟੀਆਕਸੀਡੈਂਟਸ ਸਰੀਰ 'ਚ ਕੈਂਸਰ ਪੈਦਾ ਕਰਨ ਵਾਲੇ ਸੈੱਲਾਂ ਨੂੰ ਰੋਕਦੇ ਹਨ। ਨਿਯਮਿਤ ਰੂਪ ਨਾਲ ਬ੍ਰੋਕਲੀ ਦਾ ਸੇਵਨ ਕਰਨ ਨਾਲ ਕੈਂਸਰ ਦਾ ਖਤਰਾ ਕਾਫੀ ਹੱਦ ਤਕ ਘੱਟ ਕੀਤਾ ਜਾ ਸਕਦਾ ਹੈ। ਬ੍ਰੋਕਲੀ 'ਚ ਕੈਲਸ਼ੀਅਮ ਅਤੇ ਕੋਲੇਜਨ ਚੰਗੀ ਮਾਤਰਾ 'ਚ ਪਾਏ ਜਾਂਦੇ ਹਨ, ਜੋ ਹੱਡੀਆਂ ਨੂੰ ਮਜਬੂਤ ਬਣਾਉਣ 'ਚ ਮਦਦਗਾਰ ਹੁੰਦੇ ਹਨ। ਇਸ ਦੇ ਨਾਲ ਹੀ ਇਸ ਵਿਚ ਵਿਟਾਮਿਨ-ਕੇ ਹੱਡੀਆਂ ਦੀ ਘਣਤਾ ਨੂੰ ਬਣਾਈ ਰੱਖਣ 'ਚ ਮਦਦ ਕਰਦਾ ਹੈ ਅਤੇ ਆਸਟੀਓਪੋਰੋਸਿਸ ਵਰਗੀਆਂ ਬੀਮਾਰੀਆਂ ਨੂੰ ਰੋਕਣ 'ਚ ਕਾਰਗਰ ਹੈ। ਇਹ ਕੋਲੈਸਟਰੋਲ ਦੀ ਮਾਤਰਾ ਘਟਾਉਣ ਵਿੱਚ ਮਦਦ ਕਰਦੀ ਹੈ, ਜੋ ਦਿਲ ਦੀ ਸਿਹਤ ਲਈ ਲਾਭਕਾਰੀ ਹੈ। ਵਿਟਾਮਿਨ A ਨਾਲ ਭਰਪੂਰ: ਇਹ ਅੱਖਾਂ ਦੀ ਰੌਸ਼ਨੀ ਨੂੰ ਬਹਿਤਰ ਬਣਾਉਣ ਲਈ ਮਦਦਗਾਰ ਹੈ। ਇਸ ਦੇ ਨਿਯਮਿਤ ਸੇਵਨ ਨਾਲ ਤਵਚਾ ਵਿਚ ਚਮਕ ਆਉਂਦੀ ਹੈ ਅਤੇ ਇਹ ਪਿੰਪਲਾਂ ਨੂੰ ਰੋਕਦੀ ਹੈ।