ਕਿਸ ਵਜ੍ਹਾ ਕਰਕੇ ਲਗਾਤਾਰ ਹੁੰਦਾ ਸਿਰ ਵਿੱਚ ਦਰਦ?

ਲਗਾਤਾਰ ਸਿਰਦਰਦ ਹੋਣ ਦੇ ਕਈ ਕਾਰਨ ਹੁੰਦੇ ਹਨ

ਜੇਕਰ ਤੁਸੀਂ ਜ਼ਿਆਦਾ ਤਣਾਅ ਜਾਂ ਚਿੰਤਾ ਕਰਦੇ ਹੋ ਤਾਂ ਇਸ ਨਾਲ ਸਿਰਦਰਦ ਦੀ ਸਮੱਸਿਆ ਹੋ ਸਕਦੀ ਹੈ

ਮਾਈਗ੍ਰੇਨ ਸਿਰਦਰਦ ਦੀ ਇੱਕ ਵੱਡੀ ਸਮੱਸਿਆ ਹੈ

ਇਸ ਵਿੱਚ ਤੁਹਾਡੀ ਤਬੀਅਤ ਜ਼ਿਆਦਾ ਖਰਾਬ ਹੋ ਸਕਦੀ ਹੈ

ਅੱਖਾਂ ਦੀ ਪਰੇਸ਼ਾਨੀ ਵੀ ਸਿਰਦਰਦ ਦਾ ਕਾਰਨ ਬਣ ਸਕਦੀ ਹੈ

ਨੀਂਦ ਦੀ ਕਮੀਂ ਦੇ ਕਰਕੇ ਵੀ ਸਿਰਦਰਦ ਦੀ ਸਮੱਸਿਆ ਬਣੀ ਰਹਿੰਦੀ ਹੈ

ਜੇਕਰ ਤੁਸੀਂ ਸਮੇਂ 'ਤੇ ਭੋਜਨ ਨਹੀਂ ਕਰਦੇ ਤਾਂ ਵੀ ਸਿਰਦਰਦ ਦੀ ਸਮੱਸਿਆ ਹੋ ਸਕਦੀ ਹੈ

ਔਰਤਾਂ ਨੂੰ ਪੀਰੀਅਡ ਵਰਗੀ ਸਥਿਤੀ ਵਿੱਚ ਵੀ ਸਿਰਦਰਦ ਦੀ ਸਮੱਸਿਆ ਹੋ ਸਕਦੀ ਹੈ

ਜੇਕਰ ਤੁਹਾਨੂੰ ਸਿਰਦਰਦ ਦੀ ਸਮੱਸਿਆ ਹੈ ਤਾਂ ਡਾਕਟਰ ਦੀ ਸਲਾਹ ਲਓ