ਮੌਸਮ ਬਦਲ ਰਿਹਾ ਹੈ, ਸਵੇਰੇ-ਸ਼ਾਮ ਹਲਕੀ ਠੰਢ ਅਤੇ ਦੁਪਹਿਰ ਵੇਲੇ ਤੇਜ਼ ਗਰਮੀ ਪੈ ਰਹੀ ਹੈ। ਅਜਿਹਾ ਗਰਮ-ਸਰਦ ਵਾਲਾ ਮੌਸਮ ਹਰ ਕਿਸੇ ਲਈ ਨੁਕਸਾਨਦਾਇਕ ਹੁੰਦਾ ਹੈ, ਖਾਸ ਕਰਕੇ ਬੱਚਿਆਂ ਦੇ ਲਈ



ਕਿਉਂਕਿ ਬੱਚੇ ਆਪਣੀ ਮਰਜ਼ੀ ਦੇ ਨਾਲ ਠੰਡੇ ਪਾਣੀ ਪੀ ਲੈਂਦੇ ਹਨ, ਠੰਡੇ ਪਾਣੀ ਦੇ ਨਾਲ ਨਹਾ ਲੈਂਦੇ ਹਨ ਅਤੇ ਆਈਸਕ੍ਰੀਮ ਵਰਗੀਆਂ ਠੰਡੀਆਂ ਚੀਜ਼ਾਂ ਦਾ ਸੇਵਨ ਕਰ ਲੈਂਦੇ ਹਨ



ਜਿਸ ਕਰਕੇ ਬੱਚੇ ਬੁਖਾਰ-ਖੰਘ ਦੇ ਸ਼ਿਕਾਰ ਹੋ ਜਾਂਦੇ ਹਨ ਤੇ ਬਿਮਾਰ ਪੈ ਜਾਂਦੇ ਹਨ।



ਬਦਲਦੇ ਮੌਸਮ ਕਾਰਨ ਬੱਚਿਆਂ ਦਾ ਖਾਸ ਖਿਆਲ ਰੱਖੋ ਅਤੇ ਜੇਕਰ ਬੱਚੇ ਬਿਮਾਰ ਹੋ ਰਹੇ ਹਨ ਤਾਂ ਕੁਝ ਲੱਛਣਾਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ



ਬਦਲਦੇ ਮੌਸਮ ਵਿੱਚ ਬੱਚਿਆਂ ਦੇ ਕੱਪੜਿਆਂ ਦਾ ਖਾਸ ਧਿਆਨ ਰੱਖੋ। ਬੱਚਿਆਂ ਨੂੰ ਪੂਰੀ ਬਾਹਾਂ ਵਾਲੇ ਕੱਪੜੇ ਹੀ ਪਵਾਓ।



ਇਸ ਸਰਦ-ਗਰਮ ਵਾਲੇ ਮੌਸਮ ਦੇ ਵਿੱਚ ਤੁਰੰਤ ਠੰਡੇ ਪਾਣੀ ਤੋਂ ਪਰਹੇਜ਼ ਕਰੋ। ਖਾਸ ਕਰਕੇ ਬੱਚਿਆਂ ਨੂੰ ਠੰਡ ਪਾਣੀ ਨਾ ਪੀਣ ਦਿਓ।



ਬੱਚੇ ਨੂੰ ਫਰੀਜ਼ਰ ਦਾ ਠੰਡਾ ਪਾਣੀ ਨਾ ਪੀਣ ਦਿਓ। ਆਈਸਕ੍ਰੀਮ ਅਤੇ ਠੰਡੇ ਪੀਣ ਵਾਲੇ ਪਦਾਰਥਾਂ ਤੋਂ ਪ੍ਰਹੇਜ਼ ਕਰੋ।



ਬਦਲਦੇ ਮੌਸਮ ਦੌਰਾਨ ਤੁਰੰਤ AC ਦੀ ਵਰਤੋਂ ਨਾ ਕਰੋ। ਹੋ ਸਕੇ ਤਾਂ ਬਸ ਹਲਕੇ ਪੱਖੇ ਦੀ ਹਵਾ ਲਵੋ।



ਬਿਮਾਰੀ ਦੌਰਾਨ ਬੱਚਿਆਂ ਨੂੰ ਭੋਜਨ ਵਿੱਚ ਦਲੀਆ, ਖਿਚੜੀ, ਓਟਸ ਆਦਿ ਦਿਓ ।ਜੋ ਬੱਚੇ ਨੂੰ ਪਚਣ ਵਿੱਚ ਆਸਾਨ ਹੋਵੇ। ਤਲੀਆਂ ਮਸਾਲੇਦਾਰ ਚੀਜ਼ਾਂ ਅਤੇ ਬਾਹਰ ਦੇ ਫਾਸਟ ਫੂਡ ਤੋਂ ਪ੍ਰਹੇਜ਼ ਕਰੋ



ਜੇਕਰ ਬੱਚੇ ਨੂੰ ਕਿਸੇ ਕਿਸਮ ਦੀ ਬੇਅਰਾਮੀ ਮਹਿਸੂਸ ਹੁੰਦੀ ਹੈ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ