ਚਾਲਚੀਨੀ, ਇਹ ਨਾ ਸਿਰਫ ਖਾਣੇ ’ਚ ਸਵਾਦ ਬਣਾਉਣ ਲਈ ਵਰਤੀ ਜਾਂਦੀ ਹੈ, ਸਗੋਂ ਇਸ ਦੇ ਸਰਦੀਆਂ ਦੌਰਾਨ ਸਿਹਤ ਸਬੰਧੀ ਕਈ ਫਾਇਦੇ ਵੀ ਹਨ।



ਚਾਲਚੀਨੀ ਦੀ ਵਰਤੋਂ ਸ਼ੁਗਰ ਕੰਟਰੋਲ, ਪਾਚਨ ਸੁਧਾਰ ਅਤੇ ਰੋਗ ਪ੍ਰਤਿਰੋਧਕ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਂਦੀ ਹੈ।

ਦਾਲਚੀਨੀ ’ਚ ਸੂਜਨ ਘਟਾਉਣ ਵਾਲੇ ਗੁਣ ਹੁੰਦੇ ਹਨ, ਜੋ ਸਰੀਰ ’ਚ ਸੋਜ ਨੂੰ ਘਟਾਉਣ ’ਚ ਮਦਦ ਕਰਦੇ ਹਨ ਅਤੇ ਕਈ ਖਤਰਨਾਕ ਬਿਮਾਰੀਆਂ ਦੇ ਖਤਰੇ ਨੂੰ ਘਟਾਉਂਦੇ ਹਨ।

ਦਾਲਚੀਨੀ ਦੀ ਵਰਤੋਂ ਡਾਇਬਟੀਜ਼ ਦੇ ਮਰੀਜ਼ਾਂ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ, ਕਿਉਂਕਿ ਇਸਨੂੰ ਖਾਣ ਨਾਲ ਇੰਸੂਲਿਨ ਦੀ ਸਮਰੱਥਾ ਵਧਦੀ ਹੈ ਅਤੇ ਖੂਨ ’ਚ ਗਲੂਕੋਜ਼ ਦੀ ਲੈਵਲ ਨਿਯੰਤਰਿਤ ਰਹਿੰਦੀ ਹੈ।

ਦਾਲਚੀਨੀ ਹਾਰਟ ਅਟੈਕ ਅਤੇ ਸਟ੍ਰੋਕ ਦੇ ਖਤਰੇ ਨੂੰ ਘਟਾ ਸਕਦੀ ਹੈ। ਇਹ ਖੂਨ ’ਚ ਖਰਾਬ ਕੋਲੈਸਟਰੋਲ (LDL) ਅਤੇ ਟ੍ਰਾਈਗਲਿਸਰਾਈਡ ਦੀ ਲੈਵਲ ਨੂੰ ਘਟਾਉਂਦੀ ਹੈ, ਜਦੋਂ ਕਿ ਚੰਗੇ ਕੋਲੈਸਟਰੋਲ ਨੂੰ ਵਧਾਉਂਦੀ ਹੈ।

ਦਾਲਚੀਨੀ ਦਾ ਤੇਲ ਚਮੜੀ ਦੀ ਸਮੱਸਿਆਵਾਂ ਲਈ ਫਾਇਦੇਮੰਦ ਹੈ, ਜਿਵੇਂ ਕਿ ਪਿੰਪਲ ਅਤੇ ਡਾਰਕ ਸਪਾਟਸ ਨੂੰ ਘਟਾਉਣਾ।



ਖੋਜਾਂ ਤੋਂ ਪਤਾ ਲੱਗਿਆ ਹੈ ਕਿ ਦਾਲਚੀਨੀ ਦੀ ਵਰਤੋਂ ਦਿਮਾਗ ਦੇ ਫੰਕਸ਼ਨ ਨੂੰ ਬਿਹਤਰ ਬਣਾਉਣ ਅਤੇ ਮੂਡ ਸੁਧਾਰਨ ’ਚ ਮਦਦਗਾਰ ਹੈ। ਇਹ ਸਿਖਣ ਦੀ ਸਮਰੱਥਾ ਨੂੰ ਵਧਾਉਣ ’ਚ ਵੀ ਮਦਦ ਕਰ ਸਕਦੀ ਹੈ

ਦਾਲਚੀਨੀ ’ਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣ ਹੁੰਦੇ ਹਨ ਜੋ ਸਰੀਰ ਨੂੰ ਬੈਕਟੀਰੀਆ ਅਤੇ ਫੰਗਲ ਇਨਫੈਕਸ਼ਨਾਂ ਤੋਂ ਬਚਾਉਣ ’ਚ ਮਦਦ ਕਰਦੇ ਹਨ।



ਦਾਲਚੀਨੀ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕਰਦੀ ਹੈ ਅਤੇ ਗੈਸ, ਅਪਚ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿੰਦੀ ਹੈ।