ਸਵੇਰੇ ਆਪਣੇ ਦੰਦਾਂ ਨੂੰ ਖਾਸ ਤਰੀਕੇ ਨਾਲ ਬੁਰਸ਼ ਕਰੋ। ਸਵੇਰੇ ਬੁਰਸ਼ ਕਰਨ ਨਾਲ ਪਲਾਕ ਪੈਦਾ ਕਰਨ ਵਾਲੇ ਬੈਕਟੀਰੀਆ ਦੂਰ ਹੋ ਜਾਂਦੇ ਹਨ ਜੋ ਰਾਤ ਭਰ ਜਮ੍ਹਾ ਹੁੰਦੇ ਹਨ।

ਇਸ ਨਾਲ ਸਾਹ ਦੀ ਬਦਬੂ ਤੋਂ ਰਾਹਤ ਮਿਲ ਸਕਦੀ ਹੈ।

ਇਸ ਨਾਲ ਸਾਹ ਦੀ ਬਦਬੂ ਤੋਂ ਰਾਹਤ ਮਿਲ ਸਕਦੀ ਹੈ।

ਕਈ ਵਾਰ ਬੁਰਸ਼ ਕਰਨ ਵੇਲੇ ਛੋਟੀਆਂ ਛੋਟੀਆਂ ਗਲਤੀਆਂ ਵੀ ਦੰਦਾਂ ਦੇ ਦਰਦ ਦਾ ਕਾਰਨ ਬਣਦਾ ਹੈ, ਮਸੂੜਿਆਂ ਦੇ ਵਿੱਚ ਸੋਜ, ਕੈਵਿਟੀ, ਦੰਦਾ ਦਾ ਟੁੱਟ ਕੇ ਡਿੱਗਣ ਦੀ ਵਜ੍ਹਾ ਬਣ ਜਾਂਦੀਆਂ ਹਨ।

ਦੰਦਾਂ ਦੇ ਡਾਕਟਰ ਮੁਤਾਬਕ ਜੇਕਰ ਤੁਸੀਂ ਕੌਫੀ ਪੀਣ ਦੇ ਸ਼ੌਕੀਨ ਹੋ ਤਾਂ ਕੌਫੀ ਪੀਣ ਤੋਂ ਬਾਅਦ ਕਦੇ ਵੀ ਦੰਦਾਂ ਨੂੰ ਬੁਰਸ਼ ਨਾ ਕਰੋ।



ਅਜਿਹਾ ਕਰਨ ਨਾਲ ਦੰਦਾਂ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਦਰਅਸਲ, ਕੌਫੀ ਦਾ ਨੈਚਰੁਅਲ ਐਸਿਡ ਹੈ।

ਜਦੋਂ ਅਸੀਂ ਕੌਫੀ ਪੀਣ ਤੋਂ ਬਾਅਦ ਬੁਰਸ਼ ਕਰਦੇ ਹਾਂ ਤਾਂ ਐਸਿਡ ਦੰਦਾਂ 'ਤੇ ਰਗੜਦਾ ਹੈ ਅਤੇ ਦੰਦ ਖਰਾਬ ਹੋ ਸਕਦੇ ਹਨ।



ਦੰਦਾਂ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਸਵੇਰੇ ਉੱਠਣ ਤੋਂ ਬਾਅਦ ਕੌਫੀ ਪੀਣ ਦੀ ਆਦਤ ਨੂੰ ਨਹੀਂ ਛੱਡ ਸਕਦੇ ਤਾਂ ਇਸ ਨੂੰ ਪੀਣ ਤੋਂ ਤੁਰੰਤ ਬਾਅਦ ਆਪਣੇ ਦੰਦਾਂ ਨੂੰ ਬੁਰਸ਼ ਨਾ ਕਰੋ।

ਘੱਟੋ-ਘੱਟ ਅੱਧੇ ਜਾਂ 1 ਘੰਟੇ ਬਾਅਦ ਹੀ ਬੁਰਸ਼ ਕਰੋ।



ਦੰਦਾਂ ਦੇ ਡਾਕਟਰ ਅਨੁਸਾਰ, ਜੇ ਕਿਸੇ ਵੀ ਕਾਰਨ ਕਰਕੇ ਉਲਟੀਆਂ ਹੋ ਰਹੀਆਂ ਹਨ, ਤਾਂ ਤੁਹਾਨੂੰ ਉਸ ਤੋਂ ਤੁਰੰਤ ਬਾਅਦ ਬੁਰਸ਼ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਜਦੋਂ ਪੇਟ ਦੀਆਂ ਚੀਜ਼ਾਂ ਮੂੰਹ ਵਿੱਚ ਆਉਂਦੀਆਂ ਹਨ, ਮੂੰਹ ਦੀ ਪ੍ਰਕਿਰਤੀ ਵੀ ਤੇਜ਼ਾਬ ਬਣ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਬੁਰਸ਼ ਕਰਕੇ ਐਸਿਡ ਦੰਦ ਤੇ ਆ ਸਕਦਾ ਹੈ।