ਸੱਤੂ ਆਇਰਨ, ਸੋਡੀਅਮ, ਫਾਈਬਰ, ਪ੍ਰੋਟੀਨ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਹੁੰਦਾ ਹੈ। ਇਹ ਦੇਸੀ ਡ੍ਰਿੰਕ ਨਾ ਸਿਰਫ਼ ਸਵਾਦ ਲਈ ਪੀਤਾ ਜਾਂਦਾ ਹੈ ਬਲਕਿ ਇਸ ਦਾ ਸੇਵਨ ਸਿਹਤ ਨੂੰ ਕਈ ਫਾਇਦੇ ਵੀ ਦਿੰਦਾ ਹੈ। ਗਰਮੀਆਂ ਦੇ ਮੌਸਮ ਵਿੱਚ ਸੱਤੂ ਪੀਣ ਨਾਲ ਤੁਹਾਡੇ ਸਰੀਰ ਵਿੱਚ ਪਾਣੀ ਦੀ ਕਮੀ ਦੂਰ ਹੁੰਦੀ ਹੈ। ਇਹ ਦੇਸੀ ਡ੍ਰਿੰਕ ਤੁਹਾਡੇ ਸਰੀਰ ਦੇ ਨਾਲ-ਨਾਲ ਚਮੜੀ ਨੂੰ ਸਿਹਤਮੰਦ ਅਤੇ ਹਾਈਡਰੇਟ ਬਣਾਉਂਦਾ ਹੈ। ਸੱਤੂ ਦੇ ਸੇਵਨ ਕਰਨ ਨਾਲ ਤੁਹਾਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ। ਪੇਟ ਦੀ ਸਿਹਤ ਦੇ ਲਈ ਸੱਤੂ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਦਾ ਸੇਵਨ ਕਰਨ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ ਅਤੇ ਗੈਸ ਅਤੇ ਬਦਹਜ਼ਮੀ ਤੋਂ ਰਾਹਤ ਮਿਲਦੀ ਹੈ। ਸੱਤੂ ਕਬਜ਼ ਦੇ ਰੋਗੀਆਂ ਲਈ ਫਾਇਦੇਮੰਦ ਹੈ। ਇਹ ਪਖਾਣੇ ਨੂੰ ਸਹੀ ਕਰਨ ਦੇ ਵਿੱਚ ਮਦਦ ਕਰਦਾ ਹੈ। ਇਸ ਦੇ ਸੇਵਨ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਜੋ ਕਬਜ਼ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਪੇਟ ਦੀ ਬਲੋਟਿੰਗ ਅਤੇ ਸੋਜ ਨੂੰ ਘੱਟ ਕਰਨ ਵਿੱਚ ਸੱਤੂ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਤੁਹਾਨੂੰ ਬਲੋਟਿੰਗ ਦੀ ਸਮੱਸਿਆ ਹੈ ਤਾਂ ਸੱਤੂ ਦਾ ਸੇਵਨ ਕਰੋ। ਸਵੇਰੇ ਖਾਲੀ ਪੇਟ ਸੱਤੂ ਪੀਣਾ ਸਭ ਤੋਂ ਫਾਇਦੇਮੰਦ ਮੰਨਿਆ ਜਾਂਦਾ ਹੈ। ਸਵੇਰੇ ਇਸ ਡਰਿੰਕ ਨੂੰ ਪੀਣ ਨਾਲ ਬਲੱਡ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ।