ਆਯੁਰਵੇਦ ਵਿੱਚ ਤਾਂਬੇ ਦੇ ਭਾਂਡੇ ’ਚ ਪਾਣੀ ਪੀਣ ਨੂੰ ਸਿਹਤ ਦਾ ਖਜ਼ਾਨਾ ਮੰਨਿਆ ਜਾਂਦਾ ਹੈ।

ਇਹ ਪੁਰਾਣੀ ਪਰੰਪਰਾ ਸਰੀਰ ਦੇ ਤਿੰਨ ਦੋਸ਼ਾਂ—ਵਾਤ, ਪਿੱਤ ਅਤੇ ਕਫ—ਨੂੰ ਸੰਤੁਲਿਤ ਕਰਦੀ ਹੈ। ਆਓ ਜਾਣਦੇ ਹਾਂ ਇਸ ਦੀ ਵਰਤੋਂ ਦਾ ਸਹੀ ਤਰੀਕਾ ਅਤੇ ਸਰੀਰ ਨੂੰ ਮਿਲਣ ਵਾਲੇ ਫਾਇਦਿਆਂ ਬਾਰੇ

ਰਾਤ ਵੇਲੇ ਤਾਂਬੇ ਦੇ ਭਾਂਡੇ 'ਚ ਰੱਖੇ ਪਾਣੀ ਨੂੰ 'ਤਾਮਰਜਲ' ਦੇ ਨਾਂ ਨਾਲ ਜਾਣਿਆ ਜਾਂਦਾ ਹੈ ਹਾਲਾਂਕਿ ਇਸ ਪਾਣੀ ਦਾ ਸੁਆਦ ਥੋੜ੍ਹਾ ਵੱਖਰਾ ਹੁੰਦਾ ਹੈ ਪਰ ਇਹ ਪਾਣੀ ਕਦੇ ਬਾਸੀ ਨਹੀਂ ਹੁੰਦਾ।

ਇਸ ਬਰਤਨ 'ਚ ਪਾਣੀ ਪੀਣ ਦੇ ਬਹੁਤ ਸਾਰੇ ਫਾਇਦੇ ਹਨ, ਜਿਨ੍ਹਾਂ ਬਾਰੇ ਕਾਫੀ ਲੋਕ ਨਹੀਂ ਜਾਣਦੇ।

ਤਾਂਬਾ ਪੇਟ ਦੀ ਗਤੀਵਿਧੀ ਠੀਕ ਰੱਖਦਾ ਹੈ। ਇਹ ਗੈਸ, ਅਮਲਤਾ ਅਤੇ ਅਜੀਰਨ ਦੀ ਸਮੱਸਿਆ ਤੋਂ ਰਾਹਤ ਦਿੰਦਾ ਹੈ।

ਇਹ ਪਾਣੀ ਲਿਵਰ ਅਤੇ ਕਿਡਨੀ ਨੂੰ ਡੀਟੌਕਸੀਫਾਈ ਕਰਨ ’ਚ ਮਦਦ ਕਰਦਾ ਹੈ।

ਇਹ ਯਾਦਦਾਸ਼ਤ ਤੇ ਸੈਂਟਰਲ ਨਰਵਸ ਸਿਸਟਮ ਨੂੰ ਮਜ਼ਬੂਤ ਕਰਦਾ ਹੈ।

ਇਹ ਯਾਦਦਾਸ਼ਤ ਤੇ ਸੈਂਟਰਲ ਨਰਵਸ ਸਿਸਟਮ ਨੂੰ ਮਜ਼ਬੂਤ ਕਰਦਾ ਹੈ।

ਤਾਂਬੇ ’ਚ ਐਂਟੀ-ਇੰਫਲਾਮੇਟਰੀ ਗੁਣ ਹੁੰਦੇ ਹਨ ਜੋ ਗਠੀਆ ਜਾਂ ਜੋੜਾਂ ਦੀ ਸੋਜ ਨੂੰ ਘਟਾਉਂਦੇ ਹਨ।

ਇਹ ਸਰੀਰ ਦੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਕੇ ਬਿਮਾਰੀਆਂ ਤੋਂ ਬਚਾਅ ਕਰਦਾ ਹੈ।

ਇਹ ਸਰੀਰ ਦੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਕੇ ਬਿਮਾਰੀਆਂ ਤੋਂ ਬਚਾਅ ਕਰਦਾ ਹੈ।

ਤਾਂਬੇ ਦੇ ਭਾਂਡੇ ਦਾ ਪਾਣੀ ਸਕਿਨ ਦੀ ਫਾਈਨ ਲਾਈਨ ਤੇ ਮੁਹਾਸਿਆਂ ਤੋਂ ਰਾਹਤ ਦਿੰਦਾ ਹੈ।