ਸਿਰ ਦੀ ਸਿੱਕਰੀ (ਡੈਂਡਰਫ਼) ਇੱਕ ਆਮ ਸਮੱਸਿਆ ਹੈ ਜੋ ਸਰਦੀਆਂ ਵਿੱਚ ਖ਼ਾਸ ਤੌਰ 'ਤੇ ਵੱਧ ਜਾਂਦੀ ਹੈ। ਇਹ ਸਿਰ ਦੀ ਸੁੱਕੀ ਚਮੜੀ, ਗੰਦਗੀ ਜਾਂ ਜ਼ਿਆਦਾ ਤੇਲੀਆ ਸਕੈਲਪ ਕਾਰਨ ਹੋ ਸਕਦੀ ਹੈ।

ਬਜ਼ਾਰ ਦੇ ਸ਼ੈਂਪੂ ਕਈ ਵਾਰੀ ਤੁਰੰਤ ਅਸਰ ਤਾਂ ਦਿੰਦੇ ਹਨ ਪਰ ਲੰਬੇ ਸਮੇਂ ਲਈ ਰਾਹਤ ਨਹੀਂ ਮਿਲਦੀ। ਇਸ ਲਈ ਘਰੇਲੂ ਤਰੀਕੇ ਸਭ ਤੋਂ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਮੰਨੇ ਜਾਂਦੇ ਹਨ। ਇਹ ਨਾ ਸਿਰਫ਼ ਸਿੱਕਰੀ ਨੂੰ ਦੂਰ ਕਰਦੇ ਹਨ ਬਲਕਿ ਵਾਲਾਂ ਨੂੰ ਨਰਮ ਤੇ ਮਜ਼ਬੂਤ ਵੀ ਬਣਾਉਂਦੇ ਹਨ।

ਨਾਰੀਅਲ ਦਾ ਤੇਲ – ਹਫ਼ਤੇ ਵਿੱਚ 2 ਵਾਰ ਹਲਕਾ ਗਰਮ ਕਰਕੇ ਸਿਰ 'ਤੇ ਮਾਲਿਸ਼ ਕਰੋ।

ਨੀਬੂ ਦਾ ਰਸ – ਸਿੱਕਰੀ ਦੇ ਜੀਵਾਣੂ ਮਾਰਦਾ ਹੈ ਤੇ ਸਕੈਲਪ ਨੂੰ ਸਾਫ਼ ਰੱਖਦਾ ਹੈ।

ਅਲੋਵੇਰਾ ਜੈਲ – ਸੁੱਕੇਪਣ ਨੂੰ ਘਟਾਉਂਦਾ ਹੈ ਤੇ ਸਿਰ ਨੂੰ ਠੰਡਕ ਦਿੰਦਾ ਹੈ।

ਦਹੀਂ – ਨੈਚਰਲ ਕੰਡੀਸ਼ਨਰ ਵਾਂਗ ਕੰਮ ਕਰਦੀ ਹੈ, ਸਿੱਕਰੀ ਘਟਾਉਂਦੀ ਹੈ।

ਮੇਥੀ ਦੇ ਦਾਣੇ – ਰਾਤ ਭਿੱਜੋ ਕੇ ਪੇਸਟ ਬਣਾਓ ਤੇ ਸਿਰ 'ਤੇ ਲਗਾਓ। ਇਸ ਤੋਂ ਇਲਾਵਾ ਸੇਬ ਦੇ ਸਿਰਕੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਕੈਲਪ ਦਾ ਪੀ.ਐੱਚ. ਬੈਲੈਂਸ ਕਰਦਾ ਹੈ ਤੇ ਸਿੱਕਰੀ ਦੂਰ ਕਰਦਾ ਹੈ।

ਚਾਹ ਪੱਤੀ ਦਾ ਪਾਣੀ – ਸਕੈਲਪ ਨੂੰ ਡੀਟੌਕਸੀਫਾਈ ਕਰਦਾ ਹੈ।

ਬੇਕਿੰਗ ਸੋਡਾ – ਹਫ਼ਤੇ ਵਿੱਚ ਇੱਕ ਵਾਰ ਸਿਰ 'ਤੇ ਰਗੜੋ, ਡੈੱਡ ਸਕਿਨ ਹਟੇਗੀ।

ਨੀਮ ਦੇ ਪੱਤੇ – ਐਂਟੀਬੈਕਟੀਰੀਅਲ ਗੁਣਾਂ ਨਾਲ ਸਿੱਕਰੀ ਨੂੰ ਖਤਮ ਕਰਦੇ ਹਨ।

ਸਿਹਤਮੰਦ ਖੁਰਾਕ – ਵਿਟਾਮਿਨ ਬੀ, ਜ਼ਿੰਕ ਤੇ ਪ੍ਰੋਟੀਨ ਵਾਲੇ ਭੋਜਨ ਨਾਲ ਸਿਰ ਦੀ ਸਿਹਤ ਬਿਹਤਰ ਰਹਿੰਦੀ ਹੈ।