ਬਰਸਾਤ ਆਉਂਦਿਆਂ ਹੀ ਮੱਛਰਾਂ ਦਾ ਕਹਿਰ ਵੱਧ ਜਾਂਦਾ ਹੈ



ਮੱਛਰ ਆਪਣੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੈਕੇ ਆਉਂਦੇ ਹਨ



ਇਨ੍ਹਾਂ ਵਿਚੋਂ ਇੱਕ ਹੈ ਡੇਂਗੂ ਦੀ ਬਿਮਾਰੀ



ਡੇਂਗੂ ਏਡੀਜ਼ ਈਜਿਪਟੀ ਮੱਛਰਾਂ ਦੇ ਕੱਟਣ ਨਾਲ ਹੁੰਦਾ ਹੈ



ਏਡੀਜ਼ ਮੱਛਰ ਜ਼ਿਆਦਾਤਰ ਦਿਨ ਵਿੱਚ ਹੀ ਕੱਟਦਾ ਹੈ



ਡੇਂਗੂ ਦੇ ਬੁਖਾਰ ਵਿੱਚ ਤੁਹਾਡੇ ਪਲੇਟਲੇਟਸ ਬਹੁਤ ਤੇਜ਼ੀ ਨਾਲ ਡਿੱਗਦੇ ਹਨ



ਕਈ ਵਾਰ ਪਲੇਟਲੇਟ ਇੰਨੇ ਘੱਟ ਹੋ ਜਾਂਦੇ ਹਨ ਕਿ ਮਨੁੱਖ ਦੀ ਮੌਤ ਵੀ ਹੋ ਜਾਂਦੀ ਹੈ



ਜੇਕਰ ਤੁਹਾਡੇ ਅੰਦਰ ਡੇਂਗੂ ਦੇ ਲੱਛਣ ਹਨ ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ



ਜੇਕਰ ਤੁਹਾਨੂੰ ਲਗਾਤਾਰ 2-3 ਦਿਨ ਠੰਡ ਲੱਗ ਕੇ ਬੁਖਾਰ ਹੋ ਰਿਹਾ ਹੈ ਅਤੇ ਬਿਲਕੁਲ ਵੀ ਠੀਕ ਨਹੀਂ ਹੋ ਰਿਹਾ ਹੈ



ਅਜਿਹੀ ਸਥਿਤੀ ਵਿੱਚ ਤੁਹਾਨੂੰ ਤੁਰੰਤ ਬਲੱਡ ਟੈਸਟ ਕਰਵਾਉਣਾ ਚਾਹੀਦਾ ਹੈ