ਹਾਰਟ ਵਿੱਚ ਕਿੰਨੀ ਬਲਾਕੇਜ ਹੈ, ਇਦਾਂ ਲਾਓ ਪਤਾ ਕਈ ਵਾਰ ਦਿਲ ਵਿੱਚ ਹੋ ਰਹੇ ਦਰਦ ਨੂੰ ਅਸੀਂ ਸੀਰੀਅਸ ਨਹੀਂ ਲੈਂਦੇ ਹਾਂ ਅਜਿਹੇ ਵਿੱਚ ਹਾਰਟ ਵਿੱਚ ਬਲਾਕੇਜ ਹੋਣ ਦਾ ਵੀ ਸਾਨੂੰ ਪਤਾ ਨਹੀਂ ਲੱਗ ਸਕਦਾ ਹੈ ਕਦੇ-ਕਦੇ ਇਹ ਸਮੱਸਿਆ ਬਹੁਤ ਹੀ ਵੱਡੀ ਬਣ ਜਾਂਦੀ ਹੈ ਹਾਰਟ ਵਿੱਚ ਕਿੰਨੀ ਬਲਾਕੇਜ ਹੈ, ਇਸ ਬਾਰੇ ਸਹੀ ਜਾਣਕਾਰੀ ਡਾਕਟਰ ਦੇ ਸਕਦਾ ਹੈ ਪਰ ਕੁਝ ਅਜਿਹੇ ਲੱਛਣ ਵੀ ਹਨ ਜਿਨ੍ਹਾਂ ਨਾਲ ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਕਿੰਨੀ ਬਲਾਕੇਜ ਹੈ ਹਾਰਟ ਵਿੱਚ ਜੇਕਰ ਤੁਹਾਡੀ ਛਾਤੀ ਦੇ ਵਿਚਾਲੇ ਜਾਂ ਖੱਬੇ ਪਾਸੇ ਦਰਦ ਹੁੰਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ ਤੁਰੰਤ ਡਾਕਟਰ ਕੋਲ ਜਾਓ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਤਾਂ ਇਸ ਨੂੰ ਹਲਕੇ ਵਿੱਚ ਨਾ ਲਓ ਜੇਕਰ ਤੁਹਾਡੇ ਦਿਲ ਦੀ ਧੜਕਣ ਤੇਜ਼ ਅਤੇ ਅਨਿਯਮਿਤ ਹੁੰਦੀ ਹੈ ਤਾਂ ਇਹ ਵੀ ਹਾਰਟ ਬਲਾਕੇਜ ਦੇ ਲੱਛਣ ਹਨ।