ਦੁਨੀਆ ਸਮੇਤ ਭਾਰਤ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹੋ ਰਹੇ ਹਨ, 10 ਲੋਕਾਂ ਵਿੱਚੋਂ 8 ਇਸ ਬਿਮਾਰੀ ਤੋਂ ਹੀ ਪੀੜਤ ਪਾਏ ਜਾਂਦੇ ਹਨ।

ਹਰ ਸਾਲ ਇਹ ਅੰਕੜਾ ਵੱਧਦਾ ਹੀ ਜਾ ਰਿਹਾ ਹੈ। ਖਰਾਬ ਖਾਣ-ਪੀਣ ਅਤੇ ਜੀਵਨ ਸ਼ੈਲੀ ਕਾਰਨ ਸ਼ੂਗਰ ਦਾ ਖਤਰਾ ਵਧਦਾ ਜਾ ਰਿਹਾ ਹੈ।

ਆਓ ਜਾਣਦੇ ਹਾਂ ਮਿੱਠੇ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਜੋ ਵਧਾ ਦਿੰਦੀਆਂ ਸ਼ੂਗਰ ਨੂੰ।

ਆਓ ਜਾਣਦੇ ਹਾਂ ਮਿੱਠੇ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਜੋ ਵਧਾ ਦਿੰਦੀਆਂ ਸ਼ੂਗਰ ਨੂੰ।

ਬਹੁਤ ਜ਼ਿਆਦਾ ਨਮਕ ਦਾ ਸੇਵਨ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਵਧ ਸਕਦਾ ਹੈ ਅਤੇ ਸ਼ੂਗਰ ਖਤਰਨਾਕ ਰੂਪ ਧਾਰਨ ਕਰ ਸਕਦੀ ਹੈ।

ਆਲੂ ਦੇ ਚਿਪਸ ਅਤੇ ਫਰੈਂਚ ਫਰਾਈਜ਼ ਵਰਗੇ ਸਨੈਕਸ ਵਿੱਚ ਬਹੁਤ ਜ਼ਿਆਦਾ ਨਮਕ ਹਾਨੀਕਾਰਕ ਹੈ।

ਸ਼ੂਗਰ ਦੇ ਮਰੀਜ਼ਾਂ ਨੂੰ ਮੈਦੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਹ ਆਟਾ ਸਰੀਰ ਦੇ ਅੰਦਰ ਤੇਜ਼ੀ ਨਾਲ ਗਲੂਕੋਜ਼ 'ਚ ਬਦਲ ਜਾਂਦਾ ਹੈ ਅਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਕਾਫ਼ੀ ਵਧਾਉਂਦਾ ਹੈ।



ਮੈਦੇ ਵਾਲੇ ਆਟੇ ਤੋਂ ਤਿਆਰ ਚੀਜ਼ਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ।

ਮੈਦੇ ਵਾਲੇ ਆਟੇ ਤੋਂ ਤਿਆਰ ਚੀਜ਼ਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ।

ਸ਼ੂਗਰ ਵਿਚ, ਸਿਰਫ ਘੱਟ ਗਲਾਈਸੈਮਿਕ ਮੁੱਲ ਵਾਲੇ ਫਲ ਖਾਣਾ ਹਮੇਸ਼ਾ ਫਾਇਦੇਮੰਦ ਹੁੰਦਾ ਹੈ।



GI ਵਾਲੇ ਫਲ ਕਾਰਬੋਹਾਈਡਰੇਟ ਵਧਾ ਸਕਦੇ ਹਨ, ਜਿਸ ਕਾਰਨ ਸਰੀਰ ਵਿੱਚ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵੱਧ ਸਕਦਾ ਹੈ।



ਸ਼ੂਗਰ 'ਚ ਸ਼ਰਾਬ ਨੂੰ ਛੂਹਣਾ ਵੀ ਨਹੀਂ ਚਾਹੀਦਾ। ਇਹ ਸ਼ੂਗਰ ਦੇ ਮਰੀਜ਼ਾਂ ਲਈ ਸਭ ਤੋਂ ਮਾੜੇ ਭੋਜਨਾਂ ਵਿੱਚੋਂ ਇੱਕ ਹੈ।



ਖਾਲੀ ਪੇਟ ਸ਼ਰਾਬ ਪੀਣ ਨਾਲ ਗਲੂਕੋਜ਼ ਦੇ ਪੱਧਰ ਨੂੰ ਘੱਟ ਕਰਨ ਦਾ ਖ਼ਤਰਾ ਹੁੰਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਸਥਿਤੀ ਖਤਰਨਾਕ ਹੋ ਸਕਦੀ ਹੈ।