ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਬਿਸਤਰਾ, ਖਾਸ ਕਰਕੇ ਤੁਹਾਡੀ ਬੈੱਡਸ਼ੀਟ ਕਈ ਤਰ੍ਹਾਂ ਦੇ ਬੈਕਟੀਰੀਆ, ਧੂੜ ਅਤੇ ਗੰਦਗੀ ਦਾ ਘਰ ਹੋ ਸਕਦੀ ਹੈ?



ਜਿਸ ਨਾਲ ਤੁਸੀਂ ਬਿਮਾਰੀਆਂ ਦੇ ਨਾਲ ਘਿਰ ਸਕਦੇ ਹੋ।ਇਸ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਆਪਣੀ bed sheet ਨੂੰ ਨਿਯਮਿਤ ਤੌਰ 'ਤੇ ਧੋਵੋ।



ਆਓ ਜਾਣਦੇ ਹਾਂ ਕਿੰਨੇ ਦਿਨਾਂ ਬਾਅਦ ਧੋਤੀ ਹੋਈ ਬੈੱਡਸ਼ੀਟ ਦੀ ਵਰਤੋਂ ਕਰਨੀ ਚਾਹੀਦੀ ਹੈ।

ਆਓ ਜਾਣਦੇ ਹਾਂ ਕਿੰਨੇ ਦਿਨਾਂ ਬਾਅਦ ਧੋਤੀ ਹੋਈ ਬੈੱਡਸ਼ੀਟ ਦੀ ਵਰਤੋਂ ਕਰਨੀ ਚਾਹੀਦੀ ਹੈ।

ਆਮ ਤੌਰ 'ਤੇ, ਬੈੱਡਸ਼ੀਟਾਂ ਨੂੰ ਹਰ ਇਕ ਜਾਂ ਦੋ ਹਫਤਿਆਂ ’ਚ ਘੱਟੋ-ਘੱਟ ਇਕ ਵਾਰ ਧੋਣਾ ਚਾਹੀਦਾ ਹੈ।



ਜੇਕਰ ਤੁਹਾਡੇ ਕੋਲ ਪਾਲਤੂ ਜਾਨਵਰ ਹਨ, ਤਾਂ ਉਹ ਤੁਹਾਡੇ ਬਿਸਤਰੇ 'ਤੇ ਵਾਲ ਅਤੇ ਡੈਂਡਰਫ ਛੱਡ ਸਕਦੇ ਹਨ, ਜਿਸ ਲਈ ਤੁਹਾਨੂੰ ਆਪਣੀਆਂ ਬੈੱਡਸ਼ੀਟਾਂ ਨੂੰ ਅਕਸਰ ਧੋਣ ਦੀ ਲੋੜ ਹੋ ਸਕਦੀ ਹੈ।

ਜੇ ਤੁਹਾਨੂੰ ਧੂੜ ਜਾਂ ਹੋਰ ਐਲਰਜੀਨਾਂ ਤੋਂ ਪੀੜਤ ਹੋ ਤਾਂ ਤੁਹਾਨੂੰ ਆਪਣੀਆਂ ਬੈੱਡਸ਼ੀਟਾਂ ਨੂੰ ਜ਼ਿਆਦਾ ਵਾਰ ਧੋਣ ਦੀ ਲੋੜ ਹੋ ਸਕਦੀ ਹੈ।



ਜੇਕਰ ਤੁਸੀਂ ਰੋਜ਼ਾਨਾ ਕਸਰਤ ਕਰਦੇ ਹੋ ਜਾਂ ਗਰਮ ਮਾਹੌਲ ’ਚ ਰਹਿੰਦੇ ਹੋ, ਤਾਂ ਤੁਹਾਨੂੰ ਆਪਣੀਆਂ ਬੈੱਡਸ਼ੀਟਾਂ ਨੂੰ ਜ਼ਿਆਦਾ ਵਾਰ ਧੋਣ ਦੀ ਲੋੜ ਹੋ ਸਕਦੀ ਹੈ।



ਜੇਕਰ ਤੁਸੀਂ ਬਿਮਾਰ ਹੋ, ਤਾਂ ਤੁਹਾਨੂੰ ਬੈਕਟੀਰੀਆ ਅਤੇ ਵਾਇਰਸਾਂ ਦੇ ਫੈਲਣ ਨੂੰ ਰੋਕਣ ਲਈ ਆਪਣੀਆਂ ਬੈੱਡਸ਼ੀਟਾਂ ਨੂੰ ਅਕਸਰ ਧੋਣ ਦੀ ਲੋੜ ਹੋ ਸਕਦੀ ਹੈ।



ਸਾਡੀ ਸਕਿਨ ਦੇ dead cells, ਪਸੀਨਾ, ਤੇਲ ਅਤੇ ਹੋਰ ਪਦਾਰਥ ਹਰ ਰਾਤ ਬੈੱਡਸ਼ੀਟ 'ਤੇ ਇਕੱਠੇ ਹੁੰਦੇ ਹਨ।



ਇਹ ਚੀਜ਼ਾਂ ਬੈਕਟੀਰੀਆ ਅਤੇ ਹੋਰ ਰੋਗਾਣੂਆਂ ਨੂੰ ਵਧਣ-ਫੁੱਲਣ ਲਈ ਅਨੁਕੂਲ ਵਾਤਾਵਰਣ ਪ੍ਰਦਾਨ ਕਰਦੀਆਂ ਹਨ। ਇਨ੍ਹਾਂ ਜੀਵਾਂ ਦੇ ਸੰਪਰਕ ’ਚ ਆਉਣ ਨਾਲ ਚਮੜੀ ਦੀ ਲਾਗ, ਐਲਰਜੀ ਅਤੇ ਹੋਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।



ਇਸ ਲਈ ਦੋ-ਤਿੰਨ ਦਿਨਾਂ ਬਾਅਦ ਚਾਦਰ ਨੂੰ ਜ਼ਰੂਰ ਬਦਲੋ।

ਇਸ ਲਈ ਦੋ-ਤਿੰਨ ਦਿਨਾਂ ਬਾਅਦ ਚਾਦਰ ਨੂੰ ਜ਼ਰੂਰ ਬਦਲੋ।