ਭਾਰਤੀ ਪਕਵਾਨਾਂ ਦੇ ਵਿੱਚ ਮਸਾਲਿਆਂ ਦੀ ਖੂਬ ਵਰਤੋਂ ਹੁੰਦੀ ਹੈ। ਮਸਾਲਿਆਂ ਤੋਂ ਬਿਨ੍ਹਾਂ ਭੋਜਨ ਆਧੂਰਾ ਲੱਗਦਾ ਹੈ ਪਰ ਇਹਨਾਂ ਮਸਾਲਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ, ਕੀ ਤੁਸੀਂ ਇਹਨਾਂ ਦੀ ਸ਼ੈਲਫ ਲਾਈਫ ਦੀ ਜਾਂਚ ਕਰਦੇ ਹੋ? ਜੇ ਤੁਹਾਡਾ ਜਵਾਬ ਨਹੀਂ ਹੈ ਤਾਂ ਸਾਵਧਾਨ ਹੋ ਜਾਓ ਅਕਸਰ ਲੋਕ ਐਕਸਪਾਇਰੀ ਡੇਟ ਦੀ ਜਾਂਚ ਕੀਤੇ ਬਿਨਾਂ ਭੋਜਨ ਵਿੱਚ ਮਸਾਲੇ ਪਾ ਦਿੰਦੇ ਹਨ ਇਸ ਨਾਲ ਬਦਹਜ਼ਮੀ ਹੋ ਸਕਦੀ ਹੈ ਅਤੇ ਪਾਚਣ ਸੰਬੰਧੀ ਸਮੱਸਿਆਵਾਂ ਹੀ ਹੋ ਸਕਦੀਆਂ ਹਨ ਮਸਾਲਿਆਂ ਨੂੰ ਸਹੀ ਢੰਗ ਨਾਲ ਸਟੋਰ ਨਾ ਕਰਨਾ ਵੀ ਇੱਕ ਅਜਿਹੀ ਸਮੱਸਿਆ ਹੈ ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ ਮਿਆਦ ਪੁੱਗ ਚੁੱਕੇ ਮਸਾਲਿਆਂ ਦਾ ਸਵਾਦ, ਰੰਗ ਅਤੇ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ, ਜਿਸ ਨਾਲ ਭੋਜਨ ਦੀ ਗੁਣਵੱਤਾ ਘੱਟ ਜਾਂਦੀ ਹੈ ਮਿਆਦ ਪੁੱਗ ਚੁੱਕੇ ਮਸਾਲਿਆਂ 'ਚ ਬੈਕਟੀਰੀਆ ਅਤੇ ਫੰਗਸ ਵਧ ਸਕਦੇ ਹਨ, ਜਿਸ ਦਾ ਸੇਵਨ ਕਰਨ 'ਤੇ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ ਐਕਸਪਾਇਰੀ ਡੇਟ ਵਾਲੇ ਮਸਾਲੇ ਜ਼ਿਆਦਾਤਰ ਬੈਕਟੀਰੀਆ ਦੀ ਲਾਗ ਦਾ ਕਾਰਨ ਬਣ ਸਕਦੇ ਹਨ ਜਿਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਪੇਟ ਦਰਦ, ਉਲਟੀਆਂ ਅਤੇ ਹੋਰ ਪਾਚਨ ਸਮੱਸਿਆਵਾਂ ਹੋ ਸਕਦੀਆਂ ਹਨ ਮਿਆਦ ਪੁੱਗੇ ਮਸਾਲੇ ਭੋਜਨ ਐਲਰਜੀ ਜਾਂ ਭੋਜਨ ਦੇ ਜ਼ਹਿਰ ਦਾ ਕਾਰਨ ਬਣ ਸਕਦੇ ਹਨ, ਜਿਸ ਨਾਲ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ