ਅੱਜ ਕੱਲ੍ਹ ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਤੱਕ ਹਰ ਕੋਈ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਹੈ



ਜੋੜਾਂ ਦੇ ਦਰਦ ਕਾਰਨ ਉੱਠਣਾ, ਬੈਠਣਾ ਤੇ ਤੁਰਨਾ ਵਿੱਚ ਵੱਡੀ ਸਮੱਸਿਆ ਆਉਂਦੀ ਹੈ



ਜੇਕਰ ਤੁਸੀਂ ਵੀ ਜੋੜਾਂ 'ਚ ਖਿਚਾਅ ਜਾਂ ਦਰਦ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਤਲਿਆ ਹੋਇਆ ਭੋਜਨ ਖਾਣਾ ਕਿਸੇ ਵੀ ਹਾਲਤ 'ਚ ਤੁਹਾਡੇ ਲਈ ਠੀਕ ਨਹੀਂ ਹੈ



ਤਲਿਆ ਭੁੰਨਿਆ ਖਾਣ ਨਾਲ ਤੁਹਾਡੇ ਸਰੀਰ 'ਚ ਯੂਰਿਕ ਐਸਿਡ ਵਧਦਾ ਹੈ, ਜਿਸ ਨਾਲ ਗੋਡਿਆਂ, ਕਮਰ, ਮੋਢਿਆਂ ਤੇ ਸਰੀਰ ਦੇ ਹੋਰ ਹਿੱਸਿਆਂ 'ਚ ਦਰਦ ਕਰਨ ਕਾਫੀ ਤਕਲੀਫ ਹੁੰਦੀ ਹੈ



ਜੋੜਾਂ ਦੇ ਦਰਦ ਤੋਂ ਪੀੜਤ ਲੋਕਾਂ ਨੂੰ ਟਮਾਟਰ ਦੀ ਵਰਤੋਂ ਸੋਚ-ਸਮਝ ਕੇ ਕਰਨੀ ਚਾਹੀਦੀ ਹੈ। ਇਸ ਲਈ ਖਾਣੇ ਦੇ ਵਿੱਚ ਇਸ ਦੀ ਵਰਤੋਂ ਸੀਮਤ ਕਰਨੀ ਚਾਹੀਦੀ ਹੈ



ਟਮਾਟਰ 'ਚ ਨਾਈਟ੍ਰੇਟ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਜੋੜਾਂ ਦੇ ਦਰਦ ਨੂੰ ਸ਼ੁਰੂ ਕਰ ਸਕਦੀ ਹੈ



ਪੈਕਡ ਜਾਂ ਪ੍ਰੋਸੈਸਡ ਫੂਡ ਖਾਂਦੇ ਹੋ ਜਾਂ ਕੋਲਡ ਡਰਿੰਕਸ ਤੇ ਹੋਰ ਮਿੱਠੇ ਡ੍ਰਿੰਕਸ ਤੁਹਾਡੇ ਜੋੜਾਂ ਦੇ ਦਰਦ ਦਾ ਕਾਰਨ ਹੋ ਸਕਦੇ ਹਨ



ਜੇਕਰ ਤੁਸੀਂ ਹਰ ਰੋਜ਼ ਆਪਣੀ ਡਾਈਟ 'ਚ ਸੋਇਆਬੀਨ ਨੂੰ ਸ਼ਾਮਿਲ ਕਰਦੇ ਹੋ ਤਾਂ ਤੁਹਾਨੂੰ ਇਸ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ



ਇਸ ਦੇ ਜ਼ਿਆਦਾ ਸੇਵਨ ਨਾਲ ਸਰੀਰ 'ਚ ਯੂਰਿਕ ਐਸਿਡ ਦਾ ਪੱਧਰ ਵੀ ਵਧਾ ਸਕਦਾ ਹੈ ਜੋ ਕਿ ਜੋੜਾਂ 'ਚ ਦਰਦ ਦਾ ਕਾਰਨ ਬਣਦਾ ਹੈ



ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲਓ