ਬਦਲਦੇ ਮੌਸਮ ਵਿੱਚ ਸਰਦੀ, ਜ਼ੁਕਾਮ ਤੇ ਖੰਘ ਤੋਂ ਬਚਣ ਲਈ ਕਰੋ ਇਹ ਘਰੇਲੂ ਉਪਾਅ

Published by: ਏਬੀਪੀ ਸਾਂਝਾ

ਸਰਦੀ, ਜ਼ੁਕਾਮ ਜਾਂ ਫਲੂ ਦਾ ਅਟੈਕ ਹਰ ਉਮਰ ਦੇ ਲੋਕਾਂ ਵਿੱਚ ਆਮ ਹੈ



ਬਦਲਦੇ ਮੌਸਮ ਵਿੱਚ ਇਸ ਦਾ ਖ਼ਤਰਾ ਹੋਰ ਵੀ ਵਧ ਜਾਂਦਾ ਹੈ। ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕ ਫਲੂ ਤੇ ਜ਼ੁਕਾਮ ਲਈ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ।



ਇਸ ਤੋਂ ਬਚਣ ਲਈ ਕੀ ਉਪਰਾਲੇ ਕਰਨੇ ਚਾਹੀਦੇ ਹਨ?



ਹਲਦੀ ਵਾਲਾ ਦੁੱਧ ਪੀਣਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਹਲਦੀ ਵਿੱਚ ਕੁਦਰਤੀ ਐਂਟੀਬਾਇਓਟਿਕ ਗੁਣ ਹੁੰਦੇ ਹਨ ਜੋ ਇਨਫੈਕਸ਼ਨ ਨਾਲ ਲੜਨ ਵਿੱਚ ਮਦਦ ਕਰਦੇ ਹਨ।



ਇਸ ਦੇ ਨਾਲ ਹੀ ਹਰੀਆਂ ਸਬਜ਼ੀਆਂ, ਫਲ ਤੇ ਮਸਾਲਿਆਂ ਦਾ ਸੇਵਨ ਕਰੋ। ਇਹ ਸਰੀਰ ਦੀ ਇਮਿਊਨਿਟੀ ਵਧਾਉਣ 'ਚ ਮਦਦ ਕਰਦੇ ਹਨ।



ਵਾਇਰਲ ਇਨਫੈਕਸ਼ਨ ਤੇ ਜ਼ੁਕਾਮ ਦੀ ਸਮੱਸਿਆ 'ਚ ਕਾੜ੍ਹਾ ਪੀਣਾ ਸਭ ਤੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਤੁਲਸੀ ਦੀਆਂ ਪੱਤੀਆਂ ਤੇ ਕਾਲੀ ਮਿਰਚ ਨੂੰ ਉਬਾਲ ਕੇ ਕਾੜ੍ਹਾ ਬਣਾ ਲਓ।



ਇਸ ਤੋਂ ਇਲਾਵਾ ਅਦਰਕ ਦੇ ਰਸ ਨੂੰ ਸ਼ਹਿਦ ਵਿੱਚ ਮਿਲਾ ਕੇ ਪੀਣ ਨਾਲ ਗਲੇ ਦੀ ਖਰਾਸ਼ ਤੇ ਖਾਂਸੀ ਤੋਂ ਰਾਹਤ ਮਿਲਦੀ ਹੈ।



ਇਸ ਦੇ ਨਾਲ ਹੀ ਦਿਨ ਭਰ ਪਾਣੀ, ਹਰਬਲ ਚਾਹ, ਸੂਪ ਤੇ ਨਿੰਬੂ ਪਾਣੀ ਕਾਫ਼ੀ ਮਾਤਰਾ ਵਿੱਚ ਪੀਂਦੇ ਰਹੋ।



ਵਾਇਰਲ ਇਨਫੈਕਸ਼ਨ ਦੀ ਸਥਿਤੀ ਵਿੱਚ, ਸਰੀਰ ਨੂੰ ਢੁਕਵਾਂ ਆਰਾਮ ਦੇਣਾ ਜ਼ਰੂਰੀ ਹੁੰਦਾ ਹੈ। ਇਸ ਲਈ 7-8 ਘੰਟੇ ਦੀ ਨੀਂਦ ਲਓ।