ਲੋਕ ਅਕਸਰ ਖਾਲੀ ਕੋਲਡ ਡਰਿੰਕ ਦੀਆਂ ਬੋਤਲਾਂ ਨੂੰ ਸੁੱਟ ਦੀ ਬਜਾਏ ਇਸ ਤੋਂ ਪਾਣੀ ਪੀਣ ਵਾਲੀਆਂ ਬੋਤਲਾਂ ਦਾ ਕੰਮ ਲੈ ਲੈਂਦੇ ਹਨ



ਪਰ ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਇਹ ਸਿਹਤ ਲਈ ਬਹੁਤ ਹੀ ਘਾਤਕ ਹਨ



ਕੋਲਡ ਡਰਿੰਕ ਜਾਂ ਮਿਨਰਲ ਵਾਟਰ ਦੀ ਬੋਤਲ ਨੂੰ ਕਈ ਦਿਨਾਂ ਤੱਕ ਪਾਣੀ ਨਾਲ ਭਰ ਕੇ ਰੱਖਣਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ



ਦਰਅਸਲ, ਜਦੋਂ ਅਸੀਂ ਪਾਣੀ ਨਾਲ ਭਰੀਆਂ ਕੋਲਡ ਡਰਿੰਕ ਦੀਆਂ ਬੋਤਲਾਂ ਨੂੰ ਲੰਬੇ ਸਮੇਂ ਤੱਕ ਵਰਤਦੇ ਹਾਂ ਤਾਂ ਉਨ੍ਹਾਂ ਬੋਤਲਾਂ ਵਿੱਚ ਹਾਨੀਕਾਰਕ ਪਦਾਰਥ ਪੈਦਾ ਹੋ ਜਾਂਦੇ ਹਨ



ਇਨ੍ਹਾਂ ਵਿਚ ਫਲੋਰਾਈਡ ਅਤੇ ਆਰਸੈਨਿਕ ਵਰਗੇ ਤੱਤ ਬਣਨਾ ਸ਼ੁਰੂ ਹੋ ਜਾਂਦੇ ਹਨ, ਜੋ ਕਿ ਸਰੀਰ ਲਈ ਸਾਇਲਟ ਕਿਲਰ ਸਾਬਿਤ ਹੁੰਦੇ ਹਨ



ਕਈ ਰਿਪੋਰਟਾਂ ਮੁਤਾਬਕ ਪਲਾਸਟਿਕ ਦੀਆਂ ਬੋਤਲਾਂ 'ਚ ਰੱਖੇ ਪਾਣੀ ਦਾ ਮਨੁੱਖੀ ਪ੍ਰਤੀਰੋਧਕ ਸਮਰੱਥਾ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ



ਇੰਨਾ ਹੀ ਨਹੀਂ ਪਲਾਸਟਿਕ 'ਚ ਮੌਜੂਦ phthalates ਵਰਗੇ ਕੈਮੀਕਲ ਜਿਗਰ ਦੇ ਕੈਂਸਰ ਦਾ ਖਤਰਾ ਪੈਦਾ ਕਰ ਸਕਦੇ ਹਨ



ਜਦੋਂ ਵੀ ਗਰਮੀ ਵਧਣ ਲੱਗਦੀ ਹੈ ਤਾਂ ਕੁਦਰਤੀ ਹੈ ਕਿ ਪਲਾਸਟਿਕ ਪਿਘਲਣਾ ਸ਼ੁਰੂ ਹੋ ਜਾਂਦਾ ਹੈ



ਜਦੋਂ ਗਰਮ ਵਾਤਾਵਰਨ ਵਿਚ ਬੋਤਲ 'ਚ ਬੰਦ ਪਾਣੀ ਗਰਮ ਹੋ ਜਾਂਦਾ ਹੈ, ਤਾਂ ਜ਼ਹਿਰੀਲੇ ਪਦਾਰਥ ਯਾਨੀ ਡਾਈਆਕਸਿਨ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ, ਜਿਸ ਨਾਲ ਛਾਤੀ ਦੇ ਕੈਂਸਰ ਦਾ ਖ਼ਤਰਾ ਵੀ ਵਧ ਜਾਂਦਾ ਹੈ



ਇਨ੍ਹਾਂ ਬੋਤਲਾਂ ਦੇ ਵਿੱਚ ਬਾਈਫਿਨਾਇਲ ਏ ਵਰਗਾ ਰਸਾਇਣ ਪਾਇਆ ਜਾਂਦਾ ਹੈ। ਜੋ ਤੁਹਾਡੇ ਸਰੀਰ ਲਈ ਬਹੁਤ ਹਾਨੀਕਾਰਕ ਹੈ



Thanks for Reading. UP NEXT

ਉੱਠਣ ਤੋਂ ਬਾਅਦ ਵੀ ਬਿਸਤਰੇ ਦੇ ਲੇਟੇ ਰਹਿਣਾ ਘਾਤਕ, ਖਤਰਨਾਕ ਬਿਮਾਰੀਆਂ ਨੂੰ ਬੁਲਾਵਾ

View next story