ਗਰਮੀਆਂ ਵਿੱਚ ਕਸਰਤ ਕਰਨਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ, ਉੱਥੇ ਜ਼ਿਆਦਾ ਪਸੀਨਾ ਆਉਂਦਾ ਹੈ।



ਪਰ ਕਈ ਵਾਰ ਵਰਕ ਆਊਟ ਦੌਰਾਨ ਕੁੱਝ ਗਲਤੀਆਂ ਕਰ ਲੈਂਦੇ ਹਾਂ ਜਿਸਦਾ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ।



ਗਰਮੀਆਂ ਵਿੱਚ ਮਾਸਪੇਸ਼ੀਆਂ ਪਹਿਲਾਂ ਹੀ ਥੋੜ੍ਹੀਆਂ ਢਿੱਲੀਆਂ ਹੋ ਜਾਂਦੀਆਂ ਹਨ।



ਅਜਿਹੀ ਸਥਿਤੀ 'ਚ ਜ਼ਿਆਦਾ ਕਸਰਤ ਕਰਨ ਨਾਲ ਮਾਸਪੇਸ਼ੀਆਂ 'ਚ ਖਿਚਾਅ ਅਤੇ ਦਰਦ ਹੋ ਸਕਦਾ ਹੈ।



ਜ਼ਿਆਦਾ ਕਸਰਤ ਕਰਨ ਨਾਲ ਸਰੀਰ 'ਚ ਤਰਲ ਪਦਾਰਥ ਤੇਜ਼ੀ ਨਾਲ ਬਾਹਰ ਨਿਕਲਦੇ ਹਨ, ਜਿਸ ਨਾਲ ਡੀਹਾਈਡ੍ਰੇਸ਼ਨ ਦਾ ਖਤਰਾ ਵਧ ਜਾਂਦਾ ਹੈ।



ਡੀਹਾਈਡਰੇਸ਼ਨ ਥਕਾਵਟ, ਸਿਰ ਦਰਦ, ਚੱਕਰ ਆਉਣੇ ਅਤੇ ਮਾਸਪੇਸ਼ੀਆਂ ਵਿੱਚ ਕੜਵੱਲ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ।



ਗਰਮੀਆਂ ਵਿੱਚ ਜ਼ਿਆਦਾ ਕਸਰਤ ਕਰਨ ਨਾਲ ਸਰੀਰ ਦਾ ਤਾਪਮਾਨ ਵੱਧ ਸਕਦਾ ਹੈ, ਜਿਸ ਕਾਰਨ ਹੀਟ ਸਟ੍ਰੋਕ ਦਾ ਖ਼ਤਰਾ ਰਹਿੰਦਾ ਹੈ।



ਇਸ ਦੇ ਲੱਛਣਾਂ ਵਿੱਚ ਤੇਜ਼ ਬੁਖਾਰ, ਬੇਹੋਸ਼ੀ, ਉਲਟੀਆਂ ਅਤੇ ਦੌਰੇ ਸ਼ਾਮਲ ਹੋ ਸਕਦੇ ਹਨ।



ਇੰਝ ਕਰੋ ਬਚਾਅ- ਗਰਮੀਆਂ ਦੌਰਾਨ, ਸਵੇਰੇ ਜਲਦੀ ਜਾਂ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਕਸਰਤ ਕਰਨਾ ਬਿਹਤਰ ਹੁੰਦਾ ਹੈ।



ਗਰਮੀਆਂ ਵਿੱਚ ਵਰਕਆਊਟ ਦੀ ਮਿਆਦ ਘਟਾਓ। 20-30 ਮਿੰਟ ਦੀ ਹਲਕੀ ਕਸਰਤ ਕਾਫ਼ੀ ਹੈ।



ਕਸਰਤ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਬਹੁਤ ਸਾਰਾ ਪਾਣੀ ਪੀਓ।



ਦੌੜਨ ਜਾਂ ਭਾਰੀ ਭਾਰ ਚੁੱਕਣ ਦੀ ਬਜਾਏ, ਯੋਗਾ, ਤੈਰਾਕੀ ਜਾਂ ਤੇਜ਼ ਸੈਰ ਵਰਗੀ ਹਲਕੀ ਕਸਰਤ ਕਰੋ।



ਏਅਰਕੰਡੀਸ਼ਨਡ ਜਿੰਮ ਜਾਂ ਛਾਂ ਵਾਲੀ ਥਾਂ 'ਤੇ ਕਸਰਤ ਕਰਨਾ ਬਿਹਤਰ ਹੁੰਦਾ ਹੈ।



Thanks for Reading. UP NEXT

ਔਰਤਾਂ ਲਈ ਫਾਇਦੇਮੰਦ ਅਲਸੀ ਦੇ ਬੀਜ, ਡਾਈਟ ਦੇ ਵਿੱਚ ਜ਼ਰੂਰ ਕਰੋ ਸ਼ਾਮਿਲ

View next story