ਦਿਨ ਦੀ ਸ਼ੁਰੂਆਤ ਹੈਲਦੀ ਫੂਡ ਦੇ ਨਾਲ ਕਰਨੀ ਚਾਹੀਦੀ ਹੈ।



ਜਿਸ ਕਰਕੇ ਕੁੱਝ ਲੋਕ ਸਵੇਰੇ ਫਲ ਖਾਂਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਕੁੱਝ ਅਜਿਹੇ ਫਲ ਨੇ ਜਿਨ੍ਹਾਂ ਨੂੰ ਖਾਲੀ ਪੇਟ ਨਹੀਂ ਖਾਣੇ ਚਾਹੀਦੇ।



ਕਈ ਵਾਰ ਖਾਲੀ ਪੇਟ ਫਲ ਖਾਣ ਨਾਲ ਤੁਹਾਨੂੰ ਪ੍ਰੇਸ਼ਾਨੀ ਹੋ ਸਕਦੀ ਹੈ। ਖਾਸਤੌਰ ‘ਤੇ ਕੁੱਝ ਅਜਿਹੇ ਫਲ ਹਨ ਜਿਨ੍ਹਾਂ ਨੂੰ ਸਵੇਰੇ ਭੁੱਲ ਕੇ ਵੀ ਨਹੀਂ ਖਾਣਾ ਚਾਹੀਦਾ।



ਸਵੇਰੇ ਖਾਲੀ ਪੇਟ ਖੱਟੇ ਫਲ ਬਿਲਕੁਲ ਨਹੀਂ ਖਾਣੇ ਚਾਹੀਦੇ। ਖਾਸ ਤੌਰ ‘ਤੇ ਅੰਗੂਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।



ਖੱਟੇ ਫਲਾਂ 'ਚ ਬਹੁਤ ਜ਼ਿਆਦਾ ਐਸਿਡ ਹੁੰਦਾ ਹੈ ਜੋ ਗੈਸਟਿਕ ਐਸਿਡ ਰਿਫਲਕਸ, ਅਲਸਰ ਤੇ ਪੇਟ ਵਿੱਚ ਜਲਣ ਦਾ ਕਾਰਨ ਬਣ ਸਕਦਾ ਹੈ।



ਸੰਤਰੇ ਜਾਂ ਮੌਸਮੀ ਵੀ ਖਾਲੀ ਪੇਟ ਨਹੀਂ ਖਾਣਾ ਚਾਹੀਦਾ। ਇਨ੍ਹਾਂ ‘ਚ ਸਿਟਰਿਕ ਐਸਿਡ ਹੁੰਦਾ ਹੈ ਜੋ ਖਾਲੀ ਪੇਟ ਨੁਕਸਾਨ ਪਹੁੰਚਾਉਂਦਾ ਹੈ।



ਅਨਾਨਾਸ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਜ਼ਰੂਰ ਖਾਣਾ ਚਾਹੀਦਾ ਹੈ ਪਰ ਇਸ ਨੂੰ ਖਾਲੀ ਪੇਟ ਨਾ ਖਾਓ।



ਸਵੇਰੇ ਖਾਲੀ ਪੇਟ ਅੰਬ ਖਾਣ ਨਾਲ ਨੁਕਸਾਨ ਹੋ ਸਕਦਾ ਹੈ। ਖਾਲੀ ਪੇਟ ਅੰਬ ਖਾਣ ਨਾਲ ਪੇਟ ਫੁੱਲਣਾ ਅਤੇ ਬਦਹਜ਼ਮੀ ਹੋ ਸਕਦੀ ਹੈ।



ਕੇਲੇ ‘ਚ ਭਰਪੂਰ ਮਾਤਰਾ ‘ਚ ਪੋਸ਼ਕ ਤੱਤ ਹੁੰਦੇ ਹਨ ਪਰ ਖਾਲੀ ਪੇਟ ਕੇਲਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।



ਇਸ ਨਾਲ ਬੇਚੈਨੀ ਅਤੇ ਉਲਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।