ਭਾਵੇਂ ਇਸ ਸਮੇਂ ਭਾਰਤ ਦੇ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ, ਪਰ ਫਿਰ ਵੀ ਲੋਕ ਚਾਹ ਦਾ ਸੇਵਨ ਘੱਟ ਨਹੀਂ ਕਰਦੇ ਹਨ।



ਅਜਿਹੇ ਵਿੱਚ ਕੁੱਝ ਲੋਕ ਚਾਹ ਦੇ ਨਾਲ ਸਨੈਕਸ ਖਾਣਾ ਪਸੰਦ ਕਰਦੇ ਹਨ। ਚਾਹ ਦੇ ਨਾਲ ਨਮਕੀਨ, ਬਿਸਕੁਟ ਅਤੇ ਪਕੌੜੇ ਵਰਗੇ ਕਈ ਸਨੈਕਸ ਖਾਧੇ ਜਾਂਦੇ ਹਨ।



ਇਹ ਸਵਾਦ ਨੂੰ ਵੀ ਵਧਾਉਂਦਾ ਹੈ ਪਰ ਕੁਝ ਚੀਜ਼ਾਂ ਅਜਿਹੀਆਂ ਹਨ ਜੋ ਕਦੇ ਵੀ ਚਾਹ ਦੇ ਨਾਲ ਨਹੀਂ ਲੈਣੀਆਂ ਚਾਹੀਦੀਆਂ।



ਸਿਹਤ ਮਾਹਿਰਾਂ ਅਨੁਸਾਰ ਚਾਹ ਦੇ ਨਾਲ ਕੁੱਝ ਚੀਜ਼ਾਂ ਦਾ ਸੇਵਨ ਬੈਡ ਫੂਡ ਕੰਬੀਨੇਸ਼ਨ ਹਨ, ਜਿਸ ਕਰਕੇ ਸਿਹਤ ਲਈ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।



ਚਾਹ ਦੇ ਨਾਲ ਪਾਣੀ ਕਦੇ ਵੀ ਨਹੀਂ ਪੀਣਾ ਚਾਹੀਦਾ। ਸਿਹਤ ਮਾਹਿਰਾਂ ਮੁਤਾਬਕ ਚਾਹ ਅਤੇ ਪਾਣੀ ਇਕੱਠਾ ਪੀਣਾ ਪਾਚਨ ਤੰਤਰ ਲਈ ਹਾਨੀਕਾਰਕ ਹੋ ਸਕਦਾ ਹੈ।



ਇਸ ਕਾਰਨ ਬਦਹਜ਼ਮੀ, ਖੱਟਾ ਡਕਾਰ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਕਾਫੀ ਵੱਧ ਸਕਦੀਆਂ ਹਨ।



ਜੇਕਰ ਤੁਸੀਂ ਚਾਹ ਦੇ ਨਾਲ ਬੇਸਨ ਤੋਂ ਤਿਆਰ ਕੀਤੇ ਪਕੌੜੇ ਖਾ ਰਹੇ ਹੋ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਹ ਪਾਚਨ ਤੰਤਰ ਨੂੰ ਕਮਜ਼ੋਰ ਕਰ ਸਕਦਾ ਹੈ।



ਚਾਹ ਅਤੇ ਸਨੈਕਸ ਬਹੁਤ ਸਾਰੇ ਲੋਕ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਚਾਹ ਅਤੇ ਨਮਕੀਨ ਵਰਗੇ ਸਨੈਕਸ ਇਕੱਠੇ ਖਾਣ ਨਾਲ ਪਾਚਨ ਕਿਰਿਆ ਖਰਾਬ ਹੋ ਸਕਦੀ ਹੈ।



ਨਿੰਬੂ ਅਤੇ ਚਾਹ ਦਾ ਮਿਸ਼ਰਨ ਵੀ ਨੁਕਸਾਨਦੇਹ ਹੋ ਸਕਦਾ ਹੈ। ਚਾਹ ਅਤੇ ਨਿੰਬੂ ਨੂੰ ਇਕੱਠੇ ਨਹੀਂ ਪੀਣਾ ਚਾਹੀਦਾ।



ਅਜਿਹਾ ਕਰਨ ਨਾਲ ਨਿੰਬੂ ਦਾ ਤੇਜ਼ਾਬ ਤੱਤ ਪੇਟ 'ਚ ਤੇਜ਼ਾਬ ਬਣਾਉਂਦਾ ਹੈ ਅਤੇ ਸੋਜ, ਹਾਰਟ ਬਰਨ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ।



ਉਬਲੇ ਹੋਏ ਅੰਡੇ ਅਤੇ ਚਾਹ ਨੂੰ ਇਕੱਠੇ ਖਾਣ ਨਾਲ ਪਾਚਨ ਕਿਰਿਆ ਖਰਾਬ ਹੋ ਸਕਦੀ ਹੈ। ਜਿੰਨਾ ਹੋ ਸਕੇ ਇਸ ਤੋਂ ਬਚੋ।