ਕੈਂਸਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦਾ ਹੈ ਤੇ ਇਹ ਹੌਲੀ-ਹੌਲੀ ਸਰੀਰ ਨੂੰ ਅੰਦਰੋਂ ਨੁਕਸਾਨ ਪਹੁੰਚਾਉਂਦਾ ਹੈ।

ਕਈ ਵਾਰੀ ਕੈਂਸਰ ਦੇ ਆਮ ਲੱਛਣ ਨੂੰ ਲੋਕ ਅਣਦੇਖਾ ਕਰ ਦਿੰਦੇ ਹਨ। ਇਨ੍ਹਾਂ ਵਿੱਚੋਂ ਇੱਕ ਲੱਛਣ ਹੈ ਲਗਾਤਾਰ ਪਿੱਠ ਦਰਦ, ਜੋ ਕਿ ਕਈ ਵਾਰੀ ਗੁਰਦੇ ਦੇ ਕੈਂਸਰ ਦੀ ਨਿਸ਼ਾਨੀ ਵੀ ਹੋ ਸਕਦੀ ਹੈ।

ਅਕਸਰ ਲੋਕ ਇਸਨੂੰ ਥਕਾਵਟ ਜਾਂ ਕਮਜ਼ੋਰੀ ਮੰਨ ਲੈਂਦੇ ਹਨ, ਪਰ ਜੇ ਪਿੱਠ ਦਰਦ ਲਗਾਤਾਰ ਰਹੇ ਤਾਂ ਬਿਨਾਂ ਦੇਰੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਜੇਕਰ ਤੁਹਾਨੂੰ ਪਿਸ਼ਾਬ ਵਿੱਚ ਖੂਨ ਆਵੇ (ਭਾਵੇਂ ਸਿਰਫ਼ ਇੱਕ ਵਾਰੀ ਹੀ ਆਇਆ ਹੋਵੇ), ਲਗਾਤਾਰ ਪਿੱਠ ਜਾਂ ਪਾਸੇ ਵਿੱਚ ਦਰਦ ਰਹੇ, ਬਿਨਾਂ ਕਿਸੇ ਵਜ੍ਹਾ ਤੁਹਾਡਾ ਭਾਰ ਘਟ ਰਿਹਾ ਹੋਵੇ

ਥਕਾਵਟ ਜ਼ਿਆਦਾ ਮਹਿਸੂਸ ਹੋਵੇ ਜਾਂ ਸਰੀਰ ਵਿੱਚ ਊਰਜਾ ਦੀ ਕਮੀ ਲੱਗੇ, ਜਾਂ ਗੁਰਦੇ ਵਾਲੇ ਹਿੱਸੇ ਵਿੱਚ ਗੰਢ ਜਾਂ ਤਰਲ ਸਮੱਗਰੀ ਮਹਿਸੂਸ ਹੋਵੇ, ਤਾਂ ਇਹ ਗੁਰਦੇ ਦੇ ਕੈਂਸਰ ਦੇ ਲੱਛਣ ਹੋ ਸਕਦੇ ਹਨ।

ਜੇਕਰ ਕੋਈ ਵਿਅਕਤੀ ਇਹਨਾਂ ਵਿੱਚੋਂ ਕੋਈ ਵੀ ਲੱਛਣ ਮਹਿਸੂਸ ਕਰ ਰਿਹਾ ਹੈ, ਤਾਂ ਬਿਨਾਂ ਦੇਰੀ ਕੀਤੇ ਡਾਕਟਰ ਨਾਲ ਸਲਾਹ ਕਰੋ।

ਜੇਕਰ ਤੁਸੀਂ ਬਹੁਤ ਜ਼ਿਆਦਾ ਸਿਗਰਟਨੋਸ਼ੀ ਕਰਦੇ ਹੋ ਤਾਂ ਗੁਰਦੇ ਦੇ ਕੈਂਸਰ ਦਾ ਜੋਖਮ ਵੱਧ ਜਾਂਦਾ ਹੈ। ਇਹ ਗੁਰਦੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਭਾਰ ਵਧਣ ਨਾਲ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ। ਜ਼ਿਆਦਾ ਭਾਰ ਹੋਣ ਨਾਲ ਹਾਰਮੋਨਲ ਬਦਲਾਅ ਹੋ ਸਕਦੇ ਹਨ ਜੋ ਗੁਰਦੇ ਦੇ ਕੰਮ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਹੈ ਅਤੇ ਇਸਨੂੰ ਕੰਟਰੋਲ ਨਹੀਂ ਕੀਤਾ ਜਾਂਦਾ ਹੈ, ਉਹ ਗੁਰਦਿਆਂ ਲਈ ਖਤਰਨਾਕ ਹੋ ਸਕਦੇ ਹਨ। ਇਹ ਗੁਰਦੇ ਦੇ ਕੈਂਸਰ ਦਾ ਖਤਰਾ ਵੀ ਵਧਾਉਂਦਾ ਹੈ।

ਜੇਕਰ ਪਰਿਵਾਰ ਜਾਂ ਖੂਨ ਦੇ ਰਿਸ਼ਤੇ 'ਚ ਕਿਸੇ ਨੂੰ ਗੁਰਦੇ ਦਾ ਕੈਂਸਰ ਹੋਇਆ ਹੈ, ਤਾਂ ਤੁਹਾਨੂੰ ਇਸ ਦਾ ਖਤਰਾ ਵੱਧ ਹੋ ਸਕਦਾ ਹੈ।