ਥਾਇਰਾਇਡ ਸਰੀਰ ਦੀ ਇੱਕ ਮਹੱਤਵਪੂਰਨ ਗ੍ਰੰਥੀ ਹੈ ਜੋ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦੀ ਹੈ।

ਜਦੋਂ ਇਹ ਹਾਰਮੋਨ ਘੱਟ ਬਣਾਉਂਦੀ ਹੈ, ਤਾਂ ਹਾਈਪੋਥਾਇਰਾਇਡਿਜ਼ਮ ਹੁੰਦਾ ਹੈ।

ਜਦੋਂ ਇਹ ਹਾਰਮੋਨ ਘੱਟ ਬਣਾਉਂਦੀ ਹੈ, ਤਾਂ ਹਾਈਪੋਥਾਇਰਾਇਡਿਜ਼ਮ ਹੁੰਦਾ ਹੈ।

ਇਸ ਨਾਲ ਸਿਰਫ਼ ਵਾਲਾਂ ਅਤੇ ਚਮੜੀ ਹੀ ਨਹੀਂ, ਬਲਕਿ ਨਹੁੰਆਂ ਵੀ ਪ੍ਰਭਾਵਿਤ ਹੁੰਦੇ ਹਨ। ਨਹੁੰਆਂ ਵਿੱਚ ਤਬਦੀਲੀਆਂ ਹੋਣ ਸਰੀਰ ਦੇ ਹਾਰਮੋਨਲ ਅਸੰਤੁਲਨ ਦਾ ਸੰਕੇਤ ਹੋ ਸਕਦੀਆਂ ਹਨ।



ਹਾਈਪੋਥਾਇਰਾਇਡਿਜ਼ਮ ਨਾਲ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਹੈ, ਜਿਸ ਕਰਕੇ ਨਹੁੰਆਂ ਤੱਕ ਪੋਸ਼ਕ ਤੱਤ ਪੂਰੇ ਤਰੀਕੇ ਨਾਲ ਨਹੀਂ ਪਹੁੰਚਦੇ। ਇਸ ਨਾਲ ਨਹੁੰਆਂ ਕਮਜ਼ੋਰ ਹੋ ਕੇ ਟੁੱਟਣ ਅਤੇ ਫਟਣ ਲੱਗਦੇ ਹਨ।

ਜੇ ਨਹੁੰਆਂ ਆਮ ਤੋਂ ਹੌਲੀ-ਹੌਲੀ ਵੱਧ ਰਹੇ ਹਨ, ਤਾਂ ਇਹ ਹਾਰਮੋਨ ਦੀ ਕਮੀ ਦਾ ਨਿਸ਼ਾਨ ਹੋ ਸਕਦਾ ਹੈ।

ਨਹੁੰਆਂ 'ਤੇ ਉੱਪਰ ਤੋਂ ਹੇਠਾਂ ਵੱਲ ਪਤਲੀਆਂ ਲਾਈਨਾਂ ਬਣਨਾ ਆਮ ਗੱਲ ਹੈ, ਪਰ ਜੇ ਇਹ ਤੇਜ਼ੀ ਨਾਲ ਅਤੇ ਗਹਿਰੀਆਂ ਨਜ਼ਰ ਆਉਣ, ਤਾਂ ਇਹ ਹਾਰਮੋਨਲ ਗੜਬੜ ਦਾ ਸੰਕੇਤ ਹੋ ਸਕਦਾ ਹੈ।

ਜੇ ਨਹੁੰ ਚਮੜੀ ਤੋਂ ਹੌਲੀ-ਹੌਲੀ ਵੱਖ ਹੋ ਰਹੇ ਹਨ, ਤਾਂ ਇਹ ਹਾਈਪੋਥਾਇਰਾਇਡਿਜ਼ਮ ਦਾ ਸੰਕੇਤ ਹੋ ਸਕਦਾ ਹੈ।

ਥਾਇਰਾਇਡ ਦੀ ਸਮੱਸਿਆ ਕਾਰਨ ਖੂਨ ਦਾ ਸੰਚਾਰ ਘੱਟ ਹੋਣ ਨਾਲ ਨਹੁੰਆਂ ਦਾ ਰੰਗ ਪੀਲਾ ਜਾਂ ਹਲਕਾ ਹੋ ਸਕਦਾ ਹੈ।

ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।