ਬਹੁਤ ਸਾਰੇ ਲੋਕ ਸਵੇਰੇ ਜੌਗਿੰਗ ਕਰਦੇ ਹਨ, ਜੋ ਸਰੀਰ ਲਈ ਬਹੁਤ ਫਾਇਦੇਮੰਦ ਹੈ।

ਹਰ ਰੋਜ਼ 20-30 ਮਿੰਟ ਜੌਗਿੰਗ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ, ਭਾਰ ਘਟਦਾ ਹੈ ਅਤੇ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ।

30 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਜੌਗਿੰਗ ਸ਼ੁਰੂ ਕਰਨਾ ਵਧੀਆ ਰਹਿੰਦਾ ਹੈ। ਇਸ ਨਾਲ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ ਅਤੇ ਦਿਨ ਦੀ ਸ਼ੁਰੂਆਤ ਚੰਗੀ ਤਰ੍ਹਾਂ ਹੁੰਦੀ ਹੈ।

ਦਿਨ ਭਰ ਕੰਮ ਅਤੇ ਚਿੰਤਾਵਾਂ ਕਾਰਨ ਅਸੀਂ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਾਂ।

ਇਸ ਤਣਾਅ ਤੋਂ ਛੁਟਕਾਰਾ ਪਾਉਣ ਲਈ ਜੌਗਿੰਗ ਬਹੁਤ ਮਦਦਗਾਰ ਹੈ।

ਇਸ ਤਣਾਅ ਤੋਂ ਛੁਟਕਾਰਾ ਪਾਉਣ ਲਈ ਜੌਗਿੰਗ ਬਹੁਤ ਮਦਦਗਾਰ ਹੈ।

ਜੌਗਿੰਗ ਨਾਲ ਸਰੀਰ ਵਿੱਚ ਐਂਡੋਰਫਿਨ ਹਾਰਮੋਨ ਨਿਕਲਦੇ ਹਨ, ਜੋ ਮਨ ਅਤੇ ਸਰੀਰ ਨੂੰ ਤਣਾਅ ਮੁਕਤ ਕਰ ਦਿੰਦੇ ਹਨ।

ਰੋਜ਼ਾਨਾ ਜੌਗਿੰਗ ਨਾਲ ਮੋਟਾਪਾ ਘਟਦਾ ਹੈ। ਇਸ ਨਾਲ ਸਰੀਰ ਦੀ ਚਰਬੀ ਘਟਦੀ ਹੈ, ਭਾਰ ਕੰਟਰੋਲ ਵਿੱਚ ਰਹਿੰਦਾ ਹੈ ਅਤੇ ਖਾਣਾ ਵੀ ਅਸਾਨੀ ਨਾਲ ਹਜ਼ਮ ਹੁੰਦਾ ਹੈ।

ਰੋਜ਼ਾਨਾ ਜੌਗਿੰਗ ਨਾਲ ਸਰੀਰ ਦੀ ਥਕਾਨ ਘਟਦੀ ਹੈ ਅਤੇ ਚਿੰਤਾ ਦੂਰ ਹੁੰਦੀ ਹੈ, ਜਿਸ ਨਾਲ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ।

ਸਵੇਰ ਸਵੇਰ ਜੌਗਿੰਗ ਕਰਨ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ, ਗੋਡਿਆਂ ਦਾ ਦਰਦ ਘਟਦਾ ਹੈ ਅਤੇ ਸਰੀਰ ਫਿੱਟ ਅਤੇ ਤਾਕਤਵਰ ਰਹਿੰਦਾ ਹੈ।

ਸਵੇਰ 30 ਮਿੰਟ ਜੌਗਿੰਗ ਕਰਨ ਨਾਲ ਸਰੀਰ ਵਿੱਚ ਖੂਨ ਦਾ ਚੰਗਾ ਸੰਚਾਰ ਹੁੰਦਾ ਹੈ, ਦਿਲ ਦੀ ਧੜਕਣ ਸਹੀ ਰਹਿੰਦੀ ਹੈ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ।