ਗਰਮੀ ਅੱਤ ਦੀ ਪੈ ਰਹੀ ਹੈ। ਜਿਸ ਕਰਕੇ ਲੋਕ ਪੀਣ ਵਾਲੇ ਪਦਾਰਥ ਦਾ ਜ਼ਿਆਦਾ ਸੇਵਨ ਕਰਦੇ ਹਨ। ਜਿਸ ਵਿੱਚ ਕੋਲਡ ਡਰਿੰਕ ਪੀਣਾ ਲੋਕ ਜ਼ਿਆਦਾ ਪਸੰਦ ਕਰਦੇ ਹਨ। ਬਾਜ਼ਾਰ ਹੋਵੇ ਜਾਂ ਘਰ, ਲੋਕ ਆਪਣੀ ਪਿਆਸ ਬੁਝਾਉਣ ਲਈ ਕੋਲਡ ਡਰਿੰਕ ਹੀ ਲੱਭਦੇ ਹਨ। ਚਾਹੇ ਬੱਚੇ ਹੋਣ ਜਾਂ ਵੱਡੇ, ਹਰ ਕੋਈ ਕੋਲਡ ਡਰਿੰਕਸ ਦਾ ਸਵਾਦ ਪਸੰਦ ਕਰਦਾ ਹੈ। ਕੋਲਡ ਡਰਿੰਕ ਪੀਣ ਨਾਲ ਚੰਗਾ ਲੱਗਦਾ ਹੈ ਪਰ ਇਸ ਦਾ ਸਿਹਤ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਬਹੁਤ ਜ਼ਿਆਦਾ ਕੋਲਡ ਡਰਿੰਕ ਪੀਣ ਨਾਲ ਸਰੀਰ ਵਿੱਚ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਨਾਲ ਕਈ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਹੈਲਥਲਾਈਨ ਦੀ ਰਿਪੋਰਟ ਮੁਤਾਬਕ ਕੋਲਡ ਡਰਿੰਕਸ ‘ਚ ਚੀਨੀ ਅਤੇ ਕੈਲੋਰੀ ਤੋਂ ਇਲਾਵਾ ਕੋਈ ਵੀ ਪੋਸ਼ਕ ਤੱਤ ਨਹੀਂ ਹੁੰਦਾ। ਨਕਲੀ ਚੀਨੀ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਕਰਨ ਨਾਲ ਸਿਹਤ ‘ਤੇ ਮਾੜਾ ਪ੍ਰਭਾਵ ਪੈਂਦਾ ਹੈ। ਮਾਹਰ ਡਾਕਟਰਾਂ ਦੇ ਅਨੁਸਾਰ ਮਿੱਠੇ ਪੀਣ ਵਾਲੇ ਪਦਾਰਥ, ਪੈਕ ਕੀਤੇ ਜੂਸ ਅਤੇ ਐਨਰਜੀ ਡਰਿੰਕਸ ਸਰੀਰ ਵਿੱਚ ਕੈਲੋਰੀ ਵਧਾਉਂਦੇ ਹਨ, ਜਿਸ ਨਾਲ ਮੋਟਾਪਾ ਤੇਜ਼ੀ ਨਾਲ ਵਧਦਾ ਹੈ। ਇਸ ਨਾਲ ਸ਼ੂਗਰ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਕੋਲਡ ਡਰਿੰਕਸ ਜ਼ਿਆਦਾ ਮਾਤਰਾ ‘ਚ ਪੀਣ ਨਾਲ ਪੇਟ ‘ਤੇ ਚਰਬੀ ਜਮ੍ਹਾ ਹੋ ਜਾਂਦੀ ਹੈ। ਕੋਲਡ ਡਰਿੰਕਸ ‘ਚ ਫਰਕਟੋਜ਼ ਪਾਇਆ ਜਾਂਦਾ ਹੈ, ਜੋ ਪੇਟ ਦੇ ਆਲੇ-ਦੁਆਲੇ ਚਰਬੀ ਦੇ ਰੂਪ ‘ਚ ਜਮ੍ਹਾ ਹੋਣ ਲੱਗਦਾ ਹੈ। ਇਸ ਨੂੰ ਵਿਸਰਲ ਫੈਟ ਵੀ ਕਿਹਾ ਜਾਂਦਾ ਹੈ। ਜ਼ਿਆਦਾ ਕੋਲਡ ਡਰਿੰਕ ਪੀਣ ਨਾਲ ਲੀਵਰ ‘ਤੇ ਅਸਰ ਪੈਂਦਾ ਹੈ। ਇਸ ਕਾਰਨ ਨਾਨ-ਅਲਕੋਹਲਿਕ ਫੈਟੀ ਲੀਵਰ ਦੇ ਵਿਕਸਿਤ ਹੋਣ ਦਾ ਖਤਰਾ ਹੈ। ਵੱਡੀ ਮਾਤਰਾ ਵਿੱਚ ਕੋਲਡ ਡਰਿੰਕ ਲੀਵਰ ਤੱਕ ਪਹੁੰਚਦਾ ਹੈ ਅਤੇ ਫਰੂਟੋਜ਼ ਨੂੰ ਫੈਟ ਵਿੱਚ ਬਦਲਦਾ ਹੈ। ਅਜਿਹੀ ਹਾਲਤ ‘ਚ ਲੀਵਰ ‘ਚ ਚਰਬੀ ਜਮ੍ਹਾ ਹੋਣ ਲੱਗਦੀ ਹੈ।