ਕੈਂਸਰ ਦੇ ਸ਼ੁਰੂਆਤੀ ਲੱਛਣ ਕਈ ਵਾਰ ਬਹੁਤ ਘੱਟ ਅਤੇ ਹਲਕੇ ਹੁੰਦੇ ਹਨ, ਜਿਨ੍ਹਾਂ ਨੂੰ ਲੋਕ ਅਕਸਰ ਰੋਜ਼ਾਨਾ ਦੀ ਸਿਹਤ ਸੰਬੰਧੀ ਸਮੱਸਿਆ ਸਮਝ ਕੇ ਅਣਡਿੱਠਾ ਕਰ ਦਿੰਦੇ ਹਨ।

ਪਰ ਕੈਂਸਰ ਨੂੰ ਸਮੇਂ ‘ਤੇ ਪਹਿਚਾਣਾ ਅਤੇ ਇਲਾਜ ਕਰਨਾ ਬਹੁਤ ਜ਼ਰੂਰੀ ਹੈ। ਜੇ ਸਰੀਰ ਵਿੱਚ ਇਹ ਲੱਛਣ ਨਜ਼ਰ ਆਉਣ ਤਾਂ ਉਨ੍ਹਾਂ ਨੂੰ ਹਲਕਾ ਨਾ ਲਓ ਅਤੇ ਤੁਰੰਤ ਜਾਂਚ ਕਰਵਾਓ।

ਬਲੱਡ ਕੈਂਸਰ ਜਿਵੇਂ ਲਿਊਕੀਮੀਆ, ਲਿੰਫੋਮਾ ਜਾਂ ਬੋਨ ਮੈਰੋ ਕੈਂਸਰ ਦਾ ਲੱਛਣ ਹੋ ਸਕਦਾ ਹੈ। ਅਜਿਹੇ ਮਾਮਲੇ ਵਿੱਚ ਤੁਰੰਤ ਡਾਕਟਰ ਨੂੰ ਮਿਲੋ।

ਰਾਤ ਨੂੰ ਪਸੀਨਾ ਆਉਣਾ ਆਮ ਗੱਲ ਹੈ, ਖਾਸ ਕਰਕੇ ਗਰਮੀਆਂ ਵਿੱਚ। ਪਰ ਜੇ ਪਸੀਨਾ ਇੰਨਾ ਆਵੇ ਕਿ ਕੱਪੜੇ ਤੇ ਬਿਸਤਰ ਪੂਰੇ ਗਿੱਲੇ ਹੋ ਜਾਣ, ਤਾਂ ਇਹ ਸਧਾਰਨ ਨਹੀਂ ਹੈ।

ਕੁਝ ਕੈਂਸਰ, ਜਿਵੇਂ ਕਿ ਲਿੰਫੋਮਾ, ਵਿੱਚ ਰਾਤ ਨੂੰ ਬਹੁਤ ਪਸੀਨਾ ਆਉਣ ਦੇ ਨਾਲ ਵਜ਼ਨ ਘਟਣਾ ਜਾਂ ਥਕਾਵਟ ਵਰਗੇ ਲੱਛਣ ਵੀ ਨਜ਼ਰ ਆ ਸਕਦੇ ਹਨ। ਜੇ ਰਾਤ ਨੂੰ ਬਹੁਤ ਪਸੀਨਾ ਆ ਕੇ ਤੁਸੀਂ ਪੂਰੇ ਭਿੱਜ ਜਾਂਦੇ ਹੋ, ਤਾਂ ਜ਼ਰੂਰ ਡਾਕਟਰ ਨਾਲ ਸਲਾਹ ਕਰੋ।

ਸਰੀਰ ਵਿੱਚ ਨਸਾਂ ਅਤੇ ਟਿਸ਼ੂਆਂ ਵਿੱਚ ਲਿੰਫ ਨੋਡ ਹੁੰਦੇ ਹਨ। ਕਈ ਵਾਰੀ ਇਹ ਸੋਜ ਜਾਂ ਵਧਣ ਲੱਗਦੇ ਹਨ, ਜੋ ਇੰਫੈਕਸ਼ਨ ਜਾਂ ਲਿੰਫੋਮਾ ਕੈਂਸਰ ਦਾ ਲੱਛਣ ਹੋ ਸਕਦਾ ਹੈ। ਜੇ ਗਰਦਨ, ਬਾਂਹਾਂ ਜਾਂ ਗਰੋਇਨ ਦੇ ਨੇੜੇ ਸੋਜ ਲਗਾਤਾਰ ਰਹੇ, ਤਾਂ ਤੁਰੰਤ ਡਾਕਟਰ ਨੂੰ ਮਿਲੋ

ਜੇ ਹੱਡੀਆਂ ਵਿੱਚ ਬਿਨਾ ਕਾਰਨ ਦਰਦ ਲਗਾਤਾਰ ਹੋਵੇ, ਤਾਂ ਇਹ ਹੱਡੀਆਂ ਜਾਂ ਬੋਨ ਮੈਰੋ ਨਾਲ ਜੁੜੇ ਕੈਂਸਰ ਦਾ ਲੱਛਣ ਹੋ ਸਕਦਾ ਹੈ।

ਦਰਦ ਤੇਜ਼ ਅਤੇ ਲਗਾਤਾਰ ਰਹਿੰਦਾ ਹੈ ਅਤੇ ਆਰਾਮ ਕਰਨ ਨਾਲ ਵੀ ਠੀਕ ਨਹੀਂ ਹੁੰਦਾ। ਅਜਿਹੇ ਮਾਮਲੇ ਵਿੱਚ ਤੁਰੰਤ ਡਾਕਟਰ ਨੂੰ ਮਿਲੋ।।

ਜੇ ਚਮੜੀ ‘ਤੇ ਲਾਲ ਨਿਸ਼ਾਨ ਲਗਾਤਾਰ ਬਣੇ ਰਹਿਣ, ਤਾਂ ਇਹ ਬਲੱਡ ਕੈਂਸਰ ਦਾ ਸੰਕੇਤ ਹੋ ਸਕਦਾ ਹੈ। ਅਜਿਹੇ ਮਾਮਲੇ ਵਿੱਚ ਡਾਕਟਰ ਨੂੰ ਮਿਲਣਾ ਜ਼ਰੂਰੀ ਹੈ।

ਜੇ ਪੇਟ ਹਮੇਸ਼ਾ ਭਰਿਆ ਮਹਿਸੂਸ ਹੋਵੇ ਜਾਂ ਲਗਾਤਾਰ ਫੁੱਲਣ ਹੋਵੇ, ਤਾਂ ਇਹ ਓਵਰੀ ਕੈਂਸਰ ਦਾ ਸੰਕੇਤ ਹੋ ਸਕਦਾ ਹੈ। ਅਜਿਹੇ ਮਾਮਲੇ ਵਿੱਚ ਤੁਰੰਤ ਡਾਕਟਰ ਨੂੰ ਮਿਲੋ।