ਹਲਦੀ ਸਿਰਫ਼ ਖਾਣੇ ਦਾ ਸੁਆਦ ਨਹੀਂ ਵਧਾਉਂਦੀ, ਇਹ ਸਿਹਤ ਲਈ ਵੀ ਬਹੁਤ ਲਾਭਕਾਰੀ ਹੁੰਦੀ ਹੈ। ਪਰ ਜੇ ਇਹ ਨਕਲੀ ਹੋਵੇ ਤਾਂ ਸਰੀਰ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ।

ਘਰ ਵਿੱਚ ਹੀ ਕੁਝ ਸੌਖੇ ਟੈਸਟ ਕਰਕੇ ਤੁਸੀਂ ਅਸਲੀ ਅਤੇ ਨਕਲੀ ਹਲਦੀ ਦੀ ਪਛਾਣ ਕਰ ਸਕਦੇ ਹੋ ਤੇ ਮਿਲਾਵਟ ਵਾਲੀ ਹਲਦੀ ਤੋਂ ਬਚ ਸਕਦੇ ਹੋ।

ਪਾਣੀ ਵਿੱਚ ਹਲਦੀ ਪਾਓ, ਜੇ ਹੇਠਾਂ ਬੈਠ ਜਾਏ ਤਾਂ ਅਸਲੀ ਹੈ, ਜੇ ਉੱਤੇ ਤੈਰੇ ਜਾਂ ਪਾਣੀ ਰੰਗੀਨ ਹੋ ਜਾਏ ਤਾਂ ਨਕਲੀ ਹੋ ਸਕਦੀ ਹੈ।

ਜੇ ਹਲਦੀ ਨੂੰ ਉਂਗਲੀ ਨਾਲ ਰਗੜਣ 'ਤੇ ਰੰਗ ਛੱਡ ਜਾਵੇ ਅਤੇ ਹੱਥ ਪੀਲੇ ਹੋ ਜਾਣ ਜੋ ਧੋਣ ਨਾਲ ਨਾ ਉਤਰਣ, ਤਾਂ ਇਹ ਨਕਲੀ ਹੋ ਸਕਦੀ ਹੈ।

ਅਸਲੀ ਹਲਦੀ ਦੀ ਖੁਸ਼ਬੂ ਹੌਲੀ ਤੇ ਕੁਦਰਤੀ ਹੁੰਦੀ ਹੈ, ਜਦਕਿ ਨਕਲੀ ਹਲਦੀ ਦੀ ਗੰਧ ਤੇਜ਼ ਜਾਂ ਰਸਾਇਣੀਕ ਹੋ ਸਕਦੀ ਹੈ।

ਹਲਦੀ ਨੂੰ ਅਲਕੋਹਲ ਵਿਚ ਪਾਓ, ਜੇ ਰੰਗ ਤੁਰੰਤ ਘੁਲ ਜਾਵੇ ਤਾਂ ਇਹ ਨਕਲੀ ਹੋ ਸਕਦੀ ਹੈ।

ਨਕਲੀ ਹਲਦੀ ਦੀ ਵਰਤੋਂ ਸਿਹਤ ਲਈ ਖ਼ਤਰਨਾਕ ਹੋ ਸਕਦੀ ਹੈ। ਇਹ ਜਿਗਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਚਮੜੀ ਰੋਗ ਜਾਂ ਐਲਰਜੀ ਵਧਾ ਸਕਦੀ ਹੈ।

ਇਸ ਨਾਲ ਸਾਹ ਲੈਣ ਦੀਆਂ ਸਮੱਸਿਆਵਾਂ ਜਿਵੇਂ ਕਿ ਅਸਥਮਾ ਵੀ ਹੋ ਸਕਦਾ ਹੈ।

ਲੰਬੇ ਸਮੇਂ ਤੱਕ ਵਰਤੋਂ ਕਰਨ ਨਾਲ ਕੈਂਸਰ ਦਾ ਖਤਰਾ ਵੀ ਬਣ ਸਕਦਾ ਹੈ।

ਹਮੇਸ਼ਾ FSSAI ਲੋਗੋ ਅਤੇ ਲੈਬ ਟੈਸਟ ਸਟੈਂਪ ਵਾਲੀ ਹਲਦੀ ਹੀ ਵਰਤੋਂ।