ਕਈ ਲੋਕ ਕੰਨਾਂ ਦੀ ਮੈਲ ਕੱਢਣ ਲਈ ਹੇਅਰਪਿਨ, ਕਾਟਨ ਬੱਡ ਜਾਂ ਉਂਗਲੀ ਦੀ ਵਰਤੋਂ ਕਰਦੇ ਹਨ, ਜੋ ਖਤਰਨਾਕ ਹੋ ਸਕਦੀ ਹੈ।

ਇਸ ਤਰ੍ਹਾਂ ਮੈਲ ਕੰਨ ਦੇ ਅੰਦਰ ਧੱਕ ਜਾਂਦੀ ਹੈ, ਜਿਸ ਨਾਲ ਇਨਫੈਕਸ਼ਨ ਹੋ ਸਕਦਾ ਹੈ। ਕੁਝ ਗੰਭੀਰ ਮਾਮਲਿਆਂ ਵਿੱਚ ਸੁਣਨ ਦੀ ਸਮਰੱਥਾ ਵੀ ਘਟ ਸਕਦੀ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਕੰਨਾਂ ਦੀ ਮੈਲ ਕੱਢਣ ਲਈ ਉਂਗਲੀ ਜਾਂ ਈਅਰ ਬਡ ਵਰਤਣੀ ਨਹੀਂ ਚਾਹੀਦੀ।



ਇਹ ਚੀਜ਼ਾਂ ਕੰਨਾਂ ਦੇ ਅੰਦਰੂਨੀ ਹਿੱਸੇ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਸਦੇ ਨਾਲ ਇਨਫੈਕਸ਼ਨ ਜਾਂ ਸੁਣਨ ਦੀ ਸਮੱਸਿਆ ਵੀ ਹੋ ਸਕਦੀ ਹੈ।

ਜੇ ਤੁਸੀਂ ਕੰਨਾਂ ਦੀ ਮੈਲ ਸਾਫ਼ ਕਰਵਾਉਣੀ ਹੈ ਤਾਂ ਈਅਰ ਡਰਾਪ ਦੀ ਵਰਤੋਂ ਕਰਨੀ ਸਭ ਤੋਂ ਵਧੀਆ ਹੈ।



ਬਾਜ਼ਾਰ ਵਿੱਚ ਮਿਲਦੇ ਈਅਰ ਡਰਾਪ ਡਾਕਟਰ ਦੀ ਸਲਾਹ ਨਾਲ ਖਰੀਦੋ ਅਤੇ ਕੰਨਾਂ ਵਿੱਚ ਪਾਓ।

ਇਹ ਮੈਲ ਨੂੰ ਨਰਮ ਕਰ ਦਿੰਦੇ ਹਨ ਜਿਸ ਨਾਲ ਉਹ ਆਸਾਨੀ ਨਾਲ ਬਾਹਰ ਨਿਕਲ ਆਉਂਦੀ ਹੈ।



ਕੰਨਾਂ ਦੀ ਮੈਲ ਸਾਫ਼ ਕਰਨ ਲਈ ਤੁਸੀਂ ਜੈਤੂਨ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ।

ਕੰਨ ਵਿੱਚ 2-3 ਬੂੰਦਾਂ ਤੇਲ ਪਾਓ। ਇਹ ਮੈਲ ਨੂੰ ਨਰਮ ਕਰ ਦੇਵੇਗਾ ਅਤੇ ਮੈਲ ਹੌਲੀ-ਹੌਲੀ ਬਾਹਰ ਆ ਜਾਵੇਗੀ



ਜੇਕਰ ਤੁਹਾਨੂੰ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।