ਜਦੋਂ ਸਰੀਰ 'ਚ ਯੂਰਿਕ ਐਸਿਡ ਵੱਧ ਜਾਣ ਲੱਗ ਪੈਂਦਾ ਹੈ, ਤਾਂ ਇਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਯੂਰਿਕ ਐਸਿਡ ਸਰੀਰ ਵਿੱਚ ਕੁਦਰਤੀ ਤਰੀਕੇ ਨਾਲ ਬਣਦਾ ਹੈ ਅਤੇ ਆਮ ਤੌਰ 'ਤੇ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦਾ ਹੈ।

ਪਰ ਜਦੋਂ ਇਹ ਬਾਹਰ ਨਹੀਂ ਨਿਕਲ ਪਾਉਂਦਾ, ਤਾਂ ਸਰੀਰ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ।

ਇਸ ਨਾਲ ਗਠੀਆ, ਜੋੜਾਂ 'ਚ ਦਰਦ, ਗੁਰਦਿਆਂ ਦੀ ਪੱਥਰੀ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਜਦੋਂ ਯੂਰਿਕ ਐਸਿਡ ਸਰੀਰ 'ਚ ਵਧ ਜਾਂਦਾ ਹੈ ਤਾਂ ਪਿਸ਼ਾਬ ਦਾ ਰੰਗ ਗੂੜ੍ਹਾ ਪੀਲਾ, ਸੰਤਰੀ ਜਾਂ ਭੂਰਾ ਹੋ ਸਕਦਾ ਹੈ।

ਆਮ ਤੌਰ 'ਤੇ ਪਿਸ਼ਾਬ ਹਲਕਾ ਪੀਲਾ ਜਾਂ ਸਾਫ਼ ਹੁੰਦਾ ਹੈ। ਪਰ ਜਦ ਯੂਰਿਕ ਐਸਿਡ ਵਧਦਾ ਹੈ ਤਾਂ ਇਹ ਦਰਸਾਉਂਦਾ ਹੈ ਕਿ ਗੁਰਦੇ ਇਸਨੂੰ ਠੀਕ ਤਰੀਕੇ ਨਾਲ ਫਿਲਟਰ ਨਹੀਂ ਕਰ ਪਾ ਰਿਹਾ ਹੈ।

ਜੇ ਪਿਸ਼ਾਬ ਵਿੱਚੋਂ ਅਮੋਨੀਆ ਵਰਗੀ ਤੇਜ਼ ਗੰਧ ਆਉਂਦੀ ਹੈ ਤਾਂ ਇਹ ਯੂਰਿਕ ਐਸਿਡ ਵਧਣ ਦਾ ਇਸ਼ਾਰਾ ਹੋ ਸਕਦਾ ਹੈ।

ਇਹ ਗੰਧ ਆਮ ਤੌਰ 'ਤੇ ਤਾਂ ਨਹੀਂ ਆਉਂਦੀ, ਪਰ ਜਦ ਯੂਰਿਕ ਐਸਿਡ ਦੀ ਮਾਤਰਾ ਸਰੀਰ ਵਿੱਚ ਵਧ ਜਾਂਦੀ ਹੈ ਤਾਂ ਪਿਸ਼ਾਬ ਵਿੱਚੋਂ ਇਹ ਗੰਧ ਆਉਣ ਲੱਗਦੀ ਹੈ।

ਜਦੋਂ ਯੂਰਿਕ ਐਸਿਡ ਸਰੀਰ 'ਚ ਵਧ ਜਾਂਦਾ ਹੈ ਤਾਂ ਗੁਰਦਿਆਂ 'ਤੇ ਦਬਾਅ ਪੈਂਦਾ ਹੈ, ਜਿਸ ਨਾਲ ਵਾਰ-ਵਾਰ ਪਿਸ਼ਾਬ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ।

ਪਰ ਹਰ ਵਾਰ ਪਿਸ਼ਾਬ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਹ ਲੱਛਣ ਪਿਸ਼ਾਬ ਵਾਲੀ ਨਲੀ ਦੀ ਇਨਫੈਕਸ਼ਨ ਜਾਂ ਗੁਰਦੇ ਵਿੱਚ ਪੱਥਰੀ ਹੋਣ ਦਾ ਸੰਕੇਤ ਵੀ ਹੋ ਸਕਦੇ ਹਨ।

ਪਿਸ਼ਾਬ ਵਿੱਚ ਝੱਗ-ਪਿਸ਼ਾਬ ਵਿੱਚ ਝੱਗ ਪ੍ਰੋਟੀਨੂਰੀਆ ਦੀ ਨਿਸ਼ਾਨੀ ਹੋ ਸਕਦੀ ਹੈ, ਜੋ ਕਿ ਗੁਰਦੇ ਦੇ ਫਿਲਟਰੇਸ਼ਨ ਸਿਸਟਮ ਵਿੱਚ ਗੜਬੜੀ ਕਾਰਨ ਹੁੰਦੀ ਹੈ।

ਜਦੋਂ ਯੂਰਿਕ ਐਸਿਡ ਦਾ ਪੱਧਰ ਵਧਦਾ ਹੈ, ਤਾਂ ਗੁਰਦੇ ਦੀ ਕੰਮ ਕਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ, ਜਿਸ ਕਾਰਨ ਇਹ ਸਮੱਸਿਆ ਹੋ ਸਕਦੀ ਹੈ।