ਭਾਰਤ ਵਿੱਚ ਕਈ ਲੋਕਾਂ ਨੂੰ ਚਾਵਲ ਖਾਣਾ ਬਹੁਤ ਪਸੰਦ ਹੈ ਵਜ਼ਨ ਘਟਾਉਣ ਵਾਲੇ ਲੋਕਾਂ ਨੂੰ ਚਾਵਲ ਖਾਣ ਤੋਂ ਪਰਹੇਜ਼ ਕਰਨ ਲਈ ਕਿਹਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਚਾਵਲ ਖਾ ਕੇ ਵੀ ਵਜ਼ਨ ਘੱਟ ਕੀਤਾ ਜਾ ਸਕਦਾ ਹੈ ਅਗਰ ਇਸ ਤਰੀਕੇ ਨਾਲ ਚਾਵਲ ਖਾਓਗੇ ਤਾਂ ਕੋਈ ਅਸਰ ਨਹੀਂ ਹੋਵੇਗਾ ਚਾਵਲ ਖਾਣ ਦਾ ਸਹੀ ਸਮਾਂ ਦੁਪਿਹਰ ਦਾ ਹੈ ਇਸ ਸਮੇਂ ਸਰੀਰ ਦਾ ਮੈਟਾਬਾਲਿਜ਼ਮ ਤੇਜ਼ ਹੁੰਦਾ ਹੈ ਚਾਵਲ ਇੱਕ ਹੈਵੀ ਫੂਡ ਹੈ,ਜੋ ਇਸ ਵਕਤ ਜਲਦੀ ਪਚ ਜਾਂਦਾ ਹੈ ਭਾਵੇਂ ਤੁਸੀਂ ਕੋਈ ਵੀ ਚਾਵਲ ਖਾ ਸਕਦੇ ਹੋ ਪਰ ਬਰਾਊਨ ਚਾਵਲ ਵਜਨ ਘਟਾਉਣ ਦੇ ਮਾਮਲੇ ਵਿੱਚ ਬਿਹਤਰ ਮੰਨੇ ਜਾਂਦੇ ਹਨ ਇਹਨਾਂ ਨੂੰ ਉਬਾਲ ਕੇ ਪਕਾਉਣ ਨਾਲ ਸਟਾਰਚ ਨਿਕਲ ਜਾਂਦਾ,ਇਸ ਤੋਂ ਬਾਅਦ ਇਸ ਨੂੰ ਖਾ ਸਕਦੇ ਹੋ