ਅੱਜ ਦੀ ਦੌੜ-ਭੱਜ ਵਾਲੀ ਜ਼ਿੰਦਗੀ ਦੇ ਕਰਕੇ ਤਣਾਅ ਜੀਵਨ ਦਾ ਇੱਕ ਹਿੱਸਾ ਬਣ ਗਿਆ ਹੈ ਅਤੇ ਇਸ ਤੋਂ ਪੂਰੀ ਤਰ੍ਹਾਂ ਬਚਿਆ ਨਹੀਂ ਜਾ ਸਕਦਾ। ਪਰ ਤੁਹਾਨੂੰ ਹਾਲ 'ਚ ਹੋਈ ਇੱਕ ਖੋਜ ਬਾਰੇ ਦੱਸਾਂਗੇ, ਜਿਸ 'ਚ ਦੱਸਿਆ ਗਿਆ ਹੈ ਕਿ ਕੁੱਝ ਫੂਡ ਅਜਿਹੇ ਨੇ ਜਿਨ੍ਹਾਂ ਨੂੰ ਖਾਣ ਨਾਲ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ।



ਚੰਗੀ ਮਾਨਸਿਕ ਸਿਹਤ ਬਣਾਈ ਰੱਖਣ ਲਈ ਸਟ੍ਰੈਸ ਨੂੰ ਮੈਨੇਜ ਕਰਨਾ ਜ਼ਰੂਰੀ ਹੈ। ਹਾਲ ਦੇ ਵਿੱਚ ਅਮਰੀਕਾ ਦੀ ਇੱਕ ਯੂਨੀਵਰਸਿਟੀ ਦੀ ਟੀਮ ਵੱਲੋਂ ਕੀਤੀ ਖੋਜ ਦੇ ਵਿੱਚ ਕਈ ਅਹਿਮ ਖੁਲਾਸੇ ਹੋਏ ਹਨ।



ਤਣਾਅ ਘੱਟ ਕਰਨ ਲਈ ਫਲ, ਸਬਜ਼ੀਆਂ, ਨਟਸ ਤੇ ਫਲੀਆਂ ਨਾਲ ਭਰਪੂਰ ਭੂਮੱਧਸਾਗਰੀ ਖਾਣਾ ਮਦਦਗਾਰ ਸਾਬਿਤ ਹੋ ਸਕਦੇ ਹਨ। ਅਮਰੀਕਾ ਦੀ ਬਿੰਘਮਟਨ ਯੂਨੀਵਰਸਿਟੀ ਦੀ ਇਕ ਟੀਮ ਨੇ ਇਹ ਖੋਜ ਕੀਤੀ ਹੈ।



ਇਸ ਵਿਚ ਭੂਮੱਧਸਾਗਰੀ ਖਾਣੇ ਦੀ ਤੁਲਨਾ ਰਵਾਇਤੀ ਪੱਛਮੀ ਖਾਣੇ ਨਾਲ ਕੀਤੀ ਗਈ ਹੈ। ਇਸਦਾ ਮੁੱਖ ਮਕਸਦ ਖਾਣੇ ’ਚ ਬਦਲਾਅ ਦਾ stress ’ਤੇ ਅਸਰ ਜਾਣਨਾ ਸੀ।



ਖੋਜ ਵਿਚ ਸ਼ਾਮਲ ਐਸੋਸੀਏਟ ਪ੍ਰੋਫੈਸਰ ਲੀਨਾ ਬੇਗਡਾਚੇ ਨੇ ਕਿਹਾ ਕਿ ਤਣਾਅ ਮਾਨਸਿਕ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਬੇਗਡਾਚੇ ਨੇ ਕਿਹਾ ਕਿ ਭੂਮੱਧਸਾਗਰੀ ਖਾਣਾ ਮਾਨਸਿਕ ਪਰੇਸ਼ਾਨੀ ਨੂੰ ਘੱਟ ਕਰਦਾ ਹੈ।



ਭੂਮੱਧਸਾਗਰੀ ਖਾਣਾ ਸਿਹਤ ਫੈਟ ਦੇ ਨਾਲ ਹੀ ਬੂਟਿਆਂ ’ਤੇ ਆਧਾਰਿਤ ਹੁੰਦਾ ਹੈ। ਇਸ ਵਿਚ ਸਾਬਤ ਅਨਾਜ, ਸਬਜ਼ੀਆਂ, ਫਲ, ਫਲੀਆਂ, Nuts ਤੇ ਜੈਤੂਨ ਦੇ ਤੇਲ ਦੀ ਵੱਡੀ ਮਾਤਰਾ ਹੁੰਦੀ ਹੈ।



ਮੱਛੀ ਦੀ ਮੱਧ ਤੇ ਰੈੱਡ ਮੀਟ, ਡੇਅਰੀ ਪ੍ਰੋਡਕਟ ਦੇ ਨਾਲ ਹੀ ਪ੍ਰੋਸੈਸਡ ਫੂਡ ਦੀ ਮਾਤਰਾ ਘੱਟ ਰਹਿੰਦੀ ਹੈ। ਪੱਛਮੀ ਖਾਣਾ ਉੱਚ ਗਲਾਇਸੇਮਿਕ ਤੇ ਘੱਟ ਗੁਣਵੱਤਾ ਵਾਲੇ ਪ੍ਰੋਸੈਸਡ ਖੁਰਾਕੀ ਪਦਾਰਥਾਂ ਦੀ ਜ਼ਿਆਦਾ ਮਾਤਰਾ ਲਈ ਜਾਣਿਆ ਜਾਂਦਾ ਹੈ।



ਤਣਾਅ ਦੇ ਪੱਧਰ ਦੀ ਸਮੀਖਿਆ ਕਰਨ ਲਈ ਟੀਮ ਨੇ 1,500 ਤੋਂ ਜ਼ਿਾਦਾ ਲੋਕਾਂ ਦਾ ਸਰਵੇਖਣ ਕੀਤਾ।

ਮਸ਼ੀਨ ਲਰਨਿੰਗ ਮਾਡਲ ਦੇ ਨਤੀਜਿਆਂ ਨੂੰ ਡੀਕੋਡ ਕਰ ਕੇ ਦਿਖਾਇਆ ਕਿ ਭੂਮੱਧਸਾਗਰੀ ਖਾਣੇ ਦੀ ਵਰਤੋਂ ਤਣਾਅ ਤੇ ਮਾਨਸਿਕ ਪਰੇਸ਼ਾਨੀ ਦੇ ਹੇਠਲੇ ਪੱਧਰ ਨਾਲ ਜੁੜਿਆ ਹੈ। ਉੱਥੇ, Western food ’ਚ ਸ਼ਾਮਲ ਚੀਜ਼ਾਂ ਦਾ ਸਬੰਧ ਤਣਾਅ ਤੇ ਮਾਨਸਿਕ ਪਰੇਸ਼ਾਨੀ ਨਾਲ ਹੈ।



ਜਰਨਲ ਹਾਰਟ ’ਚ ਛਪੇ ਇਕ ਅਧਿਐਨ ’ਚ ਭੂਮੱਧਸਾਗਰੀ ਖਾਣਾ ਤੇ ਦਿਲ ਦੀ ਬਿਮਾਰੀ ਸੀਵੀਡੀ ਤੇ ਮੌਤ ਦੇ ਖਤਰੇ ਵਿਚਾਲੇ ਸੰਬਧ ਨੂੰ ਦਿਖਾਇਆ ਗਿਆ ਹੈ।



ਖਾਸ ਤੌਰ ’ਤੇ ਔਰਤਾਂ ’ਤੇ ਧਿਆਨ ਕੇਂਦਰਿਤ ਕਰ ਕੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਭੂਮੱਧਸਾਗਰੀ ਖਾਣਾ ਤੁਹਾਡੇ ਹਾਰਟ ਦੀ ਸਿਹਤ ਨੂੰ ਸਹੀ ਕਰ ਸਕਦਾ ਹੈ ਤੇ ਮੌਤ ਦੇ ਖਤਰੇ ਨੂੰ ਲਗਪਗ 25 ਫੀਸਦੀ ਤੱਕ ਘੱਟ ਕਰ ਸਕਦਾ ਹੈ।