ਸਾਲਾਂ ਤੋਂ ਪਾਚਨ ਪ੍ਰਣਾਲੀ ਨਾਲ ਜੁੜੀਆਂ ਸਮੱਸਿਆਵਾਂ ਦੀ ਸਥਿਤੀ 'ਚ ਬਜ਼ੁਰਗ ਪਹਿਲਾਂ ਡਾਕਟਰ ਕੋਲ ਨਹੀਂ ਬਲਕਿ ਰਸੋਈ 'ਚ ਰੱਖੇ ਈਸਬਗੋਲ ਵੱਲ ਰੁਖ ਕਰਦੇ ਹਨ।



ਪਾਚਨ ਨਾਲ ਸੰਬੰਧੀ ਕੋਈ ਮੁਸ਼ਕਿਲ ਆ ਜਾਂਦੀ ਹੈ ਤਾਂ ਬਜ਼ੁਰਗ ਈਸਬਗੋਲ ਖਾਣ ਦੀ ਸਲਾਹ ਦਿੰਦੇ ਹਨ।



ਇਸ ਲਈ ਈਸਬਗੋਲ ਲਗਭਗ ਹਰ ਘਰ ਦੇ ਵਿੱਚ ਬਹੁਤ ਹੀ ਆਰਾਮ ਦੇ ਨਾਲ ਮਿਲ ਜਾਂਦਾ ਹੈ।



ਜੇਕਰ ਤੁਸੀਂ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਈਸਬਗੋਲ ਦੀ ਇੱਕ ਚੁਟਕੀ ਖਾ ਸਕਦੇ ਹੋ।



ਫਾਈਬਰ ਨਾਲ ਭਰਪੂਰ ਹੋਣ ਕਾਰਨ ਇਸ ਦੇ ਸੇਵਨ ਨਾਲ ਤੁਹਾਡਾ ਪੇਟ ਲੰਬੇ ਸਮੇਂ ਤਕ ਭਰਿਆ ਰਹਿੰਦਾ ਹੈ ਤੇ ਤੁਸੀਂ ਜ਼ਿਆਦਾ ਖਾਣ ਦੀ ਸਮੱਸਿਆ ਤੋਂ ਵੀ ਬਚ ਸਕਦੇ ਹੋ।



ਬਵਾਸੀਰ ਤੋਂ ਪੀੜਤ ਲੋਕਾਂ ਲਈ ਵੀ ਈਸਬਗੋਲ ਦਾ ਸੇਵਨ ਬਹੁਤ ਫਾਇਦੇਮੰਦ ਹੋ ਸਕਦਾ ਹੈ।



ਈਸਬਗੋਲ 'ਚ ਕੁਦਰਤੀ ਲੈਕਸਟਿਵ ਗੁਣ ਹੁੰਦਾ ਹੈ ਅਤੇ ਇਹ ਫਾਈਬਰ ਭਰਪੂਰ ਹੁੰਦਾ ਹੈ। ਇਸ 'ਚ ਪਾਇਆ ਜਾਣ ਵਾਲਾ ਜੇਲਾਟਿਨ ਕੁਦਰਤੀ ਬੋਅਲ ਮੂਵਮੈਂਟ ਵਿੱਚ ਮਦਦ ਕਰਦਾ ਹੈ।



ਇਸ ਸਮੱਸਿਆ ਦੇ ਹੱਲ ਲਈ ਈਸਬਗੋਲ ਨੂੰ ਪਾਣੀ 'ਚ ਪੰਜ ਤੋਂ ਛੇ ਘੰਟੇ ਤੱਕ ਰੱਖ ਕੇ ਫੁਲਾ ਲਓ। ਰਾਤ ਨੂੰ ਸੋਣ ਤੋਂ ਪਹਿਲਾਂ ਤੁਸੀਂ ਕੋਸੇ ਦੁੱਧ ਨਾਲ ਇਸ ਨੂੰ ਲੈ ਸਕਦੇ ਹੋ।



ਈਸਬਗੋਲ ਸ਼ੂਗਰ ਦੇ ਰੋਗੀਆਂ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ 'ਚ ਮੌਜੂਦ ਜੈਲੇਟਿਨ ਗਲੂਕੋਜ਼ ਨੂੰ ਸੋਖਣ ਤੋਂ ਰੋਕਦਾ ਹੈ ਜਿਸ ਕਾਰਨ ਸ਼ੂਗਰ ਸਪਾਈਕਸ ਨੂੰ ਘਟਾਇਆ ਜਾ ਸਕਦਾ ਹੈ।



ਪ੍ਰੀਬਾਇਓਟਿਕ ਗੁਣਾਂ ਨਾਲ ਭਰਪੂਰ ਹੋਣ ਕਾਰਨ ਈਸਬਗੋਲ ਦਾ ਚੂਰਾ ਨਾ ਸਿਰਫ ਪਾਚਨ ਪ੍ਰਣਾਲੀ ਨੂੰ ਸੁਧਾਰਦਾ ਹੈ ਬਲਕਿ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ​​ਕਰਦਾ ਹੈ।



Thanks for Reading. UP NEXT

ਸ਼ਰਾਬ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੀਆਂ ਇਹ ਚੀਜ਼ਾਂ, ਪੀਣ ਵੇਲੇ ਇੰਝ ਕਰੋ ਇਨ੍ਹਾਂ ਦਾ ਇਸਤੇਮਾਲ

View next story