ਸਰਦੀਆਂ 'ਚ ਹਰੇ ਮਟਰਾਂ ਦੀ ਸਬਜ਼ੀ ਦੀ ਭਰਮਾਰ ਹੁੰਦੀ ਹੈ, ਜਿਸ ਕਰਕੇ ਇਸ ਦੀ ਵਰਤੋਂ ਬਹੁਤ ਸਾਰੀਆਂ ਸਬਜ਼ੀਆਂ ਦੇ ਵਿੱਚ ਆਮ ਹੋ ਜਾਂਦੀ ਹੈ।

ਮੇਥੀ ਵਾਲੀ ਮਲਾਈ ਮਟਰ, ਮਟਰ ਕਚੌਰੀ, ਮਟਰ ਪੁਲਾਓ, ਮਟਰ ਪਨੀਰ, ਆਲੂ-ਮਟਰ ਸਬਜ਼ੀਆਂ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ।



ਜਿੱਥੇ ਮਟਰ ਖਾਣ 'ਚ ਸੁਆਦ ਲੱਗਦੇ ਹਨ ਉੱਥੇ ਹੀ ਇਸ ਦੀ ਜ਼ਿਆਦਾ ਵਰਤੋਂ ਦਾ ਸਿਹਤ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ।



ਮਟਰਾਂ ਵਿੱਚ ਕਾਰਬੋਹਾਈਡਰੇਟ ਤੇ ਸਟਾਰਚ ਦੀ ਮਾਤਰਾ ਜ਼ਿਆਦਾ ਹੁੰਦੀ ਹੈ।



ਭਾਵੇਂ ਇਹ ਪੌਸ਼ਟਿਕ ਤੱਤ ਊਰਜਾ ਪ੍ਰਦਾਨ ਕਰਦੇ ਹਨ, ਪਰ ਜੇ ਇਨ੍ਹਾਂ ਦਾ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਭਾਰ ਵਧ ਸਕਦਾ ਹੈ, ਖਾਸ ਕਰਕੇ ਜਦੋਂ ਇਨ੍ਹਾਂ ਨੂੰ ਹੋਰ ਉੱਚ-ਕੈਲੋਰੀ ਵਾਲੇ ਭੋਜਨ ਪਦਾਰਥਾਂ ਨਾਲ ਜੋੜਿਆ ਜਾਵੇ।

ਮਟਰਾਂ ਵਿੱਚ ਪਿਊਰੀਨ ਨਾਮਕ ਪਦਾਰਥ ਪਾਇਆ ਜਾਂਦਾ ਹੈ, ਜੋ ਸਰੀਰ ਵਿੱਚ ਟੁੱਟ ਕੇ ਯੂਰਿਕ ਐਸਿਡ ਬਣਾਉਂਦਾ ਹੈ।

ਯੂਰਿਕ ਐਸਿਡ ਦੇ ਹਾਈ ਪੱਧਰ ਗਠੀਆ, ਗੁਰਦੇ ਦੀ ਪੱਥਰੀ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ।



ਮਟਰਾਂ 'ਚ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਪਾਚਨ ਕਿਰਿਆ ਵਿੱਚ ਸਹਾਇਤਾ ਕਰਦੀ ਹੈ, ਪਰ ਜ਼ਿਆਦਾ ਫਾਈਬਰ ਪੇਟ ਫੁੱਲਣ, ਗੈਸ, ਕਬਜ਼ ਜਾਂ ਦਸਤ ਦਾ ਕਾਰਨ ਬਣ ਸਕਦਾ ਹੈ।

ਮਟਰ ਐਲਰਜੀ ਦੇ ਲੱਛਣਾਂ ਵਿੱਚ ਮੂੰਹ ਜਾਂ ਗਲੇ ਵਿੱਚ ਖੁਜਲੀ, ਸੋਜ, ਧੱਫੜ, ਪੇਟ ਦਰਦ, ਉਲਟੀਆਂ, ਦਸਤ ਅਤੇ ਸਾਹ ਲੈਣ ਵਿੱਚ ਮੁਸ਼ਕਲ ਸ਼ਾਮਲ ਹਨ।



ਜੇਕਰ ਤੁਸੀਂ ਸਿਹਤਮੰਦ ਹੋ ਤੇ ਤੁਹਾਨੂੰ ਕੋਈ ਸਿਹਤ ਸਮੱਸਿਆ ਨਹੀਂ ਹੈ ਤਾਂ ਤੁਸੀਂ ਸੀਮਤ ਮਾਤਰਾ ਵਿੱਚ ਮਟਰਾਂ ਦਾ ਸੇਵਨ ਕਰ ਸਕਦੇ ਹੋ।