ਮੋਟਾਪਾ ਇਕ ਵੱਡੀ ਸਮੱਸਿਆ ਬਣ ਚੁੱਕਾ ਹੈ। ਗਲਤ ਖਾਣ-ਪੀਣ, ਬੈਠਣ ਵਾਲੀ ਜੀਵਨਸ਼ੈਲੀ ਅਤੇ ਤਣਾਅ ਭਾਰ ਵਧਾਉਣ ਦੇ ਮੁੱਖ ਕਾਰਣ ਹਨ।



ਵਧੇਰੇ ਭਾਰ ਕਾਰਨ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਦਿਲ ਦੀਆਂ ਬਿਮਾਰੀਆਂ ਆਦਿ ਹੋ ਸਕਦੀਆਂ ਹਨ।

ਆਓ ਜਾਣਦੇ ਹਾਂ ਤੇਜ਼ੀ ਨਾਲ ਭਾਰ ਘਟਾਉਣ ਦੇ ਕੁਝ ਪ੍ਰਭਾਵਸ਼ਾਲੀ ਤਰੀਕਿਆਂ ਬਾਰੇ, ਜੋ ਤੁਹਾਡੀ ਚਰਬੀ ਨੂੰ ਤੁਰੰਤ ਘਟਾ ਸਕਦੇ ਹਨ।



ਖੰਡ ਤੁਹਾਡਾ ਭਾਰ ਵਧਾਉਣ ’ਚ ਸਭ ਤੋਂ ਵੱਡੀ ਭੂਮਿਕਾ ਨਿਭਾਉਂਦੀ ਹੈ। ਤੁਸੀਂ ਚਾਹ, ਕੌਫੀ ਅਤੇ ਕੋਲਡ ਡਰਿੰਕਸ ਦੀ ਮਦਦ ਨਾਲ ਦਿਨ ਭਰ ਚ ਤੁਸੀਂ ਚੰਗੀ ਮਾਤਰਾ ਦੇ ਵਿੱਚ ਚੀਨੀ ਦਾ ਸੇਵਨ ਕਰ ਲੈਂਦੇ ਹੋ।

ਜੇਕਰ ਤੁਸੀਂ ਚਾਹ ਅਤੇ ਕੌਫੀ ’ਚ ਖੰਡ ਪਾਉਣਾ ਬੰਦ ਨਹੀਂ ਕਰ ਸਕਦੇ, ਤਾਂ ਇਸ ਨੂੰ ਹੌਲੀ-ਹੌਲੀ ਘਟਾਉਣਾ ਸ਼ੁਰੂ ਕਰੋ। ਜੇਕਰ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਕੁਝ ਮਿੱਠਾ ਖਾਣ ਦਾ ਮਨ ਕਰੇ, ਤਾਂ ਕੁਝ ਫਲ ਖਾਓ।

ਪਾਣੀ ਨਾ ਸਿਰਫ਼ ਸਾਡੇ ਜੀਵਨ ਲਈ, ਸਗੋਂ ਸਾਡੇ ਸਰੀਰ ਦੀ ਮਸ਼ੀਨਰੀ ਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਲਈ ਵੀ ਮਹੱਤਵਪੂਰਨ ਹੈ।

ਦਿਨ ਭਰ ’ਚ ਘੱਟੋ-ਘੱਟ 4 ਲੀਟਰ ਪਾਣੀ ਪੀਣਾ ਜ਼ਰੂਰੀ ਹੈ। ਇਸ ਨਾਲ ਤੁਹਾਡੇ ਸਰੀਰ ’ਚੋਂ ਗੰਦਗੀ ਬਾਹਰ ਨਿਕਲ ਜਾਵੇਗੀ। ਪਾਣੀ ਦੀ ਰੋਕਥਾਮ ਦੀ ਸਮੱਸਿਆ ਖਤਮ ਹੋ ਜਾਵੇਗੀ ਅਤੇ ਪਾਚਨ ਕਿਰਿਆ ’ਚ ਸੁਧਾਰ ਹੋਵੇਗਾ।



ਪਾਣੀ ਪੀਣ ਨਾਲ ਭਾਰ ਘਟਾਉਣ ’ਚ ਮਦਦ ਮਿਲ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜ਼ਿਆਦਾ ਪਾਣੀ ਪੀਣ ਨਾਲ ਕੈਲੋਰੀ ਬਰਨ ਕਰਨ ਦੀ ਤੁਹਾਡੀ ਸਮਰੱਥਾ ਵੀ ਵਧਦੀ ਹੈ।

ਪ੍ਰੋਟੀਨ ਵਾਲੀ ਖੁਰਾਕ ਖਾਣ ਨਾਲ ਤੁਹਾਡਾ ਮੈਟਾਬੋਲਿਜ਼ਮ ਬਿਹਤਰ ਹੁੰਦਾ ਹੈ, ਤੁਹਾਨੂੰ ਜ਼ਿਆਦਾ ਦੇਰ ਤੱਕ ਪੇਟ ਭਰਿਆ ਮਹਿਸੂਸ ਹੁੰਦਾ ਹੈ ਅਤੇ ਸਰੀਰ ਨੂੰ ਭਰਪੂਰ ਊਰਜਾ ਵੀ ਮਿਲਦੀ ਹੈ।



ਪ੍ਰੋਟੀਨ ਦਾ ਸੇਵਨ ਟ੍ਰਾਈਗਲਿਸਰਾਈਡਸ, ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਅਤੇ ਮੋਟਾਪਾ ਤੇਜ਼ੀ ਨਾਲ ਘਟਾਉਂਦਾ ਹੈ। ਜੇਕਰ ਤੁਹਾਡੀ ਖੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ ਘੱਟ ਹੈ, ਤਾਂ ਇਸ ਨੂੰ ਸੁਧਾਰੋ।

ਭਾਰ ਘਟਾਉਣ ਲਈ, ਆਦਰਸ਼ਕ ਤੌਰ 'ਤੇ ਤੁਹਾਨੂੰ ਰੋਜ਼ਾਨਾ ਘੱਟੋ-ਘੱਟ 45 ਮਿੰਟ ਤੇਜ਼ ਤੁਰਨਾ ਚਾਹੀਦਾ ਹੈ। ਪਰ ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਸਵੇਰੇ ਅਤੇ ਸ਼ਾਮ ਨੂੰ ਅੱਧਾ ਘੰਟਾ ਸੈਰ ਕਰਨ ਦੀ ਕੋਸ਼ਿਸ਼ ਕਰੋ।

ਆਪਣੀ ਖੁਰਾਕ ’ਚੋਂ ਰਿਫਾਇੰਡ ਆਟਾ ਹਟਾਓ ਅਤੇ ਫਾਈਬਰ ਨਾਲ ਭਰਪੂਰ ਭੋਜਨ ਸ਼ਾਮਲ ਕਰੋ।