ਬਾਸੀ ਮੂੰਹ ਨਿੰਬੂ ਪਾਣੀ ਪੀਣ ਨੂੰ ਕਈ ਲੋਕ ਸਿਹਤ ਲਈ ਫਾਇਦੇਮੰਦ ਮੰਨਦੇ ਹਨ, ਪਰ ਹਰ ਕਿਸੇ ਲਈ ਇਹ ਸਹੀ ਨਹੀਂ ਹੁੰਦਾ। ਨਿੰਬੂ ਵਿੱਚ ਤੇਜ਼ਾਬੀ ਗੁਣ ਹੁੰਦੇ ਹਨ, ਜੋ ਕੁਝ ਲੋਕਾਂ ਦੇ ਸਰੀਰ ‘ਤੇ ਮਾੜਾ ਅਸਰ ਪਾ ਸਕਦੇ ਹਨ।

ਖ਼ਾਸ ਕਰਕੇ ਜੇ ਪਹਿਲਾਂ ਤੋਂ ਕੋਈ ਸਿਹਤ ਸੰਬੰਧੀ ਸਮੱਸਿਆ ਹੋਵੇ, ਤਾਂ ਸਵੇਰੇ ਖਾਲੀ ਪੇਟ ਨਿੰਬੂ ਪਾਣੀ ਪੀਣਾ ਤਕਲੀਫ਼ ਵਧਾ ਸਕਦਾ ਹੈ। ਇਸ ਲਈ ਆਪਣੀ ਸਿਹਤ ਨੂੰ ਸਮਝ ਕੇ ਹੀ ਇਸਨੂੰ ਰੋਜ਼ਾਨਾ ਦੀ ਆਦਤ ਬਣਾਉਣਾ ਚਾਹੀਦਾ ਹੈ।

ਜਿਨ੍ਹਾਂ ਨੂੰ ਐਸਿਡਿਟੀ ਜਾਂ ਸੀਨੇ ਵਿੱਚ ਜਲਨ ਦੀ ਸਮੱਸਿਆ ਰਹਿੰਦੀ ਹੋਵੇ।

ਗੈਸ ਜਾਂ ਅਲਸਰ ਨਾਲ ਪੀੜਤ ਲੋਕ।

ਕਮਜ਼ੋਰ ਪਾਚਣ ਵਾਲੇ ਜਾਂ ਪੇਟ ਦਰਦ ਦੀ ਸ਼ਿਕਾਇਤ ਵਾਲੇ ਵਿਅਕਤੀ।

ਜਿਨ੍ਹਾਂ ਦੇ ਦੰਦ ਸੰਵੇਦਨਸ਼ੀਲ ਹਨ, ਕਿਉਂਕਿ ਨਿੰਬੂ ਦੰਦਾਂ ਦੇ ਇਨਾਮਲ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਲੋ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਲਈ ਇਹ ਚੱਕਰ ਆਉਣ ਦਾ ਕਾਰਨ ਬਣ ਸਕਦਾ ਹੈ।

ਮਾਈਗ੍ਰੇਨ ਜਾਂ ਸਿਰ ਦਰਦ ਦੀ ਸਮੱਸਿਆ ਵਾਲੇ ਵਿਅਕਤੀ।

ਜਿਨ੍ਹਾਂ ਨੂੰ ਯੂਰੀਨ ਸੰਬੰਧੀ ਜਲਨ ਜਾਂ ਇਨਫੈਕਸ਼ਨ ਰਹਿੰਦੀ ਹੋਵੇ। ਗਰਭਾਸ਼ੀ ਮਹਿਲਾਵਾਂ, ਜੇ ਡਾਕਟਰ ਨੇ ਮਨਾਹੀ ਕੀਤੀ ਹੋਵੇ।

ਬਹੁਤ ਜ਼ਿਆਦਾ ਕਮਜ਼ੋਰ ਸਰੀਰ ਜਾਂ ਭੁੱਖ ਨਾ ਲੱਗਣ ਵਾਲੇ ਲੋਕ।

ਜੋ ਲੋਕ ਦਵਾਈਆਂ ਲੈ ਰਹੇ ਹਨ, ਉਹ ਬਿਨਾਂ ਸਲਾਹ ਦੇ ਨਿੰਬੂ ਪਾਣੀ ਨਾ ਪੀਣ।