ਕੋਲੈਸਟ੍ਰੋਲ ਤੋਂ ਲੈ ਕੇ ਡਾਇਰੀਆ ਤੱਕ 'ਚ ਰਾਹਤ ਦਿੰਦਾ ਲਾਜਵੰਤੀ ਦਾ ਪੌਦਾ



ਇਸ 'ਚ ਕਈ ਅਜਿਹੇ ਗੁਣ ਮੌਜੂਦ ਹੁੰਦੇ ਹਨ, ਜਿਨ੍ਹਾਂ ਦੀ ਬਦੌਲਤ ਤੁਸੀਂ ਖਾਂਸੀ, ਦਸਤ, ਬਵਾਸੀਰ ਤੋਂ ਲੈ ਕੇ ਅੱਖਾਂ ਦੀਆਂ ਸਮੱਸਿਆਵਾਂ ਤੱਕ ਦਾ ਇਲਾਜ ਕਰ ਸਕਦੇ ਹੋ।



ਇਸ ਤੋਂ ਇਲਾਵਾ ਸ਼ਮੀ ਦਾ ਪੌਦਾ ਸਾਹ ਦੀਆਂ ਬਿਮਾਰੀਆਂ 'ਚ ਵੀ ਫਾਇਦੇਮੰਦ ਹੁੰਦਾ ਹੈ।



ਇਸ ਪੌਦੇ ਨੂੰ ਛੋਕਰ, ਖੇਜਰੀ, ਚਿਕੁਰ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ।



ਇਸ ਦੇ ਪੱਤਿਆਂ 'ਚ ਐਂਟੀਹਾਈਪਰਲਿਪੀਡੈਮਿਕ ਗੁਣ ਹੁੰਦੇ ਹਨ, ਜੋ ਐਂਟੀਆਕਸੀਡੈਂਟ ਦਾ ਕੰਮ ਕਰਦੇ ਹਨ।



ਇਹ ਖੂਨ 'ਚ ਲਿਪਿਡ ਪੱਧਰ ਨੂੰ ਕੰਟਰੋਲ ਕਰਦੇ ਹਨ। ਮਾੜੇ ਕੋਲੇਸਟ੍ਰੋਲ ਦੀ ਮਾਤਰਾ ਨੂੰ ਘਟਾ ਕੇ ਚੰਗੇ ਕੋਲੈਸਟ੍ਰਾਲ ਨੂੰ ਵਧਾਉਂਦਾ ਹੈ।



ਜਿਸ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਕਾਫੀ ਹੱਦ ਤਕ ਘੱਟ ਜਾਂਦਾ ਹੈ।



ਜੇਕਰ ਤੁਸੀਂ ਦਸਤ ਤੋਂ ਪਰੇਸ਼ਾਨ ਹੋ ਤਾਂ ਸ਼ਮੀ ਦੀਆਂ ਪੱਤੀਆਂ ਨੂੰ ਧੋ ਕੇ ਕਾਲੀ ਮਿਰਚ ਅਤੇ ਸ਼ਹਿਦ ਦੇ ਨਾਲ ਖਾਓ, ਤੁਹਾਨੂੰ ਬਹੁਤ ਆਰਾਮ ਮਿਲੇਗਾ।



ਸਰੀਰ 'ਚ ਗਰਮੀ ਵਧਣ 'ਤੇ ਸ਼ਮੀ ਦੇ ਪੱਤਿਆਂ ਦਾ ਰਸ ਕੱਢ ਲਓ। ਇਸ ਨੂੰ ਪਾਣੀ 'ਚ ਜੀਰਾ ਅਤੇ ਚੀਨੀ ਮਿਲਾ ਕੇ ਪੀਓ।



ਇਸ ਨਾਲ ਗਰਮੀ ਘੱਟ ਹੁੰਦੀ ਹੈ ਅਤੇ ਸਰੀਰ ਦਾ ਤਾਪਮਾਨ ਕੰਟਰੋਲ 'ਚ ਰਹਿੰਦਾ ਹੈ।