ਜੇ ਤੁਹਾਡੀ ਇਮਿਊਨਿਟੀ ਕਮਜ਼ੋਰ ਹੈ ਤਾਂ ਬਦਲਦੇ ਮੌਸਮ ਵਿੱਚ ਤੁਸੀਂ ਆਸਾਨੀ ਨਾਲ ਵਾਇਰਲ ਫਲੂ ਦੀ ਚਪੇਟ 'ਚ ਆ ਸਕਦੇ ਹੋ।

ਸਿਹਤ ਨੂੰ ਬਚਾਉਣ ਲਈ ਇਮਿਊਨ ਸਿਸਟਮ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ।

ਕੁਝ ਸਧਾਰਣ ਰੋਜ਼ਾਨਾ ਦੀਆਂ ਆਦਤਾਂ ਤੁਹਾਨੂੰ ਵਾਇਰਲ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰ ਸਕਦੀਆਂ ਹਨ।

ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਜ਼ਰੂਰ ਪਹਿਨੋ।

ਭੀੜ ਵਾਲੀਆਂ ਥਾਵਾਂ ਤੋਂ ਬਚੋ ਕਿਉਂਕਿ ਉੱਥੇ ਇਨਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ।

ਜੇ ਤੁਹਾਨੂੰ ਦੋ ਦਿਨ ਤੋਂ ਵੱਧ ਬੁਖਾਰ ਹੈ, ਤਾਂ ਬਿਨਾਂ ਦੇਰੀ ਡਾਕਟਰ ਨਾਲ ਸੰਪਰਕ ਕਰੋ।

ਜੇ ਤੁਹਾਨੂੰ ਦੋ ਦਿਨ ਤੋਂ ਵੱਧ ਬੁਖਾਰ ਹੈ, ਤਾਂ ਬਿਨਾਂ ਦੇਰੀ ਡਾਕਟਰ ਨਾਲ ਸੰਪਰਕ ਕਰੋ।

ਆਪਣੇ ਆਪ ਨੂੰ ਹਮੇਸ਼ਾ ਹਾਈਡਰੇਟਡ ਰੱਖੋ। ਜੇ ਪਾਣੀ ਘੱਟ ਪੀ ਰਹੇ ਹੋ, ਤਾਂ ORS ਦਾ ਘੋਲ ਪੀ ਸਕਦੇ ਹੋ।

ਖਾਣ ਤੋਂ ਪਹਿਲਾਂ, ਬਾਹਰੋਂ ਘਰ ਆਉਣ 'ਤੇ ਜਾਂ ਮੂੰਹ ਨੂੰ ਛੂਹਣ ਤੋਂ ਪਹਿਲਾਂ ਹੱਥ ਧੋਣਾ ਨਾ ਭੁੱਲੋ।

ਸਿਹਤਮੰਦ ਅਤੇ ਬੈਲੈਂਸਡ ਡਾਇਟ ਫੋਲੋ ਕਰੋ ਤਾਂ ਜੋ ਇਮਿਊਨਿਟੀ ਮਜ਼ਬੂਤ ਰਹੇ।

ਵਾਇਰਲ ਦੇ ਮੁੱਖ ਲੱਛਣ ਹਨ: ਸਰਦੀ, ਖੰਘ, ਗਲੇ ਵਿੱਚ ਦਰਦ ਜਾਂ ਖਰਾਸ਼, ਸਰੀਰ ਦਰਦ, ਥਕਾਵਟ, ਤੇਜ਼ ਬੁਖ਼ਾਰ, ਉਲਟੀ, ਦਸਤ, ਪੇਟ ਦਰਦ ਅਤੇ ਸਿਰ ਦਰਦ।

ਜੇ ਇਹ ਲੱਛਣ ਇਕੱਠੇ ਮਹਿਸੂਸ ਹੋਣ, ਤਾਂ ਤੁਰੰਤ ਡਾਕਟਰ ਨੂੰ ਦਿਖਾਉਣਾ ਜ਼ਰੂਰੀ ਹੈ।