ਸ਼ਾਰਦੀਆ ਨਰਾਤੇ 22 ਸਤੰਬਰ ਤੋਂ ਸ਼ੁਰੂ ਹੋ ਗਏ ਹਨ। ਇਸ ਦੌਰਾਨ ਭਗਤ 9 ਦਿਨਾਂ ਤੱਕ ਮਾਂ ਦੁਰਗਾ ਦੇ ਵਰਤ ਰੱਖਦੇ ਹਨ

ਮਾਂ ਨੂੰ ਖੁਸ਼ ਕਰਨ ਲਈ ਪੂਰੇ ਦਿਨ ਖਾਣ-ਪੀਣ ਤੋਂ ਪਰਹੇਜ਼ ਕਰਦੇ ਹਨ

Published by: ਏਬੀਪੀ ਸਾਂਝਾ

ਕੁਝ ਲੋਕ ਫਲਾਹਾਰੀ ਵਰਤ ਰੱਖਦੇ ਹਨ। ਪਰ, ਸਿਹਤ ਦੇ ਮਾਹਿਰਾਂ ਦੇ ਅਨੁਸਾਰ, ਕੁਝ ਲੋਕਾਂ ਨੂੰ ਵਰਤ ਰੱਖਣ ਤੋਂ ਬਚਣਾ ਚਾਹੀਦਾ ਹੈ। ਆਓ ਜਾਣੀਏ ਕਿਹੜੇ ਲੋਕਾਂ ਨੂੰ 9 ਦਿਨਾਂ ਤੱਕ ਵਰਤ ਨਹੀਂ ਰੱਖਣਾ ਚਾਹੀਦਾ

Published by: ਏਬੀਪੀ ਸਾਂਝਾ

ਗਰਭਵਤੀ ਔਰਤਾਂ ਨੂੰ 9 ਦਿਨਾਂ ਤੱਕ ਕਠੋਰ ਵਰਤ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਵਰਤ ਦੌਰਾਨ ਅਨਾਜ ਨਹੀਂ ਖਾਣ ਨਾਲ ਸਰੀਰ ਨੂੰ ਪੂਰਾ ਪੋਸ਼ਣ ਨਹੀਂ ਮਿਲਦਾ

ਇਸ ਨਾਲ ਗਰਭ 'ਚ ਬੱਚੇ ਦੀ ਸਿਹਤ ਪ੍ਰਭਾਵਿਤ ਹੋ ਸਕਦੀ ਹੈ। ਗਰਭਵਤੀ ਔਰਤਾਂ ਨੂੰ ਆਪਣੇ ਡਾਕਟਰ ਦੀ ਸਲਾਹ ਲੈ ਕੇ ਹੀ ਵਰਤ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਜਿਨ੍ਹਾਂ ਔਰਤਾਂ ਨੇ ਹਾਲ ਹੀ 'ਚ ਬੱਚੇ ਨੂੰ ਜਨਮ ਦਿੱਤਾ ਹੈ, ਉਹ ਵੀ 9 ਦਿਨਾਂ ਦਾ ਵਰਤ ਨਾ ਕਰਨ। ਪਹਿਲੇ 6 ਮਹੀਨੇ ਤੱਕ ਬੱਚੇ ਨੂੰ ਮਾਂ ਦਾ ਦੁੱਧ ਦਿੱਤਾ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਦੌਰਾਨ ਮਾਂ ਨੂੰ ਸਿਹਤਮੰਦ ਅਤੇ ਸੰਤੁਲਨ ਖੁਰਾਕ ਲੈਣੀ ਚਾਹੀਦੀ ਹੈ। ਘੱਟ ਖਾਣ ਨਾਲ ਮਾਂ ਦੀ ਸਰੀਰਕ ਤਾਕਤ ਘਟ ਸਕਦੀ ਹੈ।

ਡਾਇਬੀਟੀਜ਼ ਵਾਲੇ ਲੋਕਾਂ ਨੂੰ ਵੀ ਲੰਮੇ ਸਮੇਂ ਦਾ ਵਰਤ ਨਹੀਂ ਰੱਖਣਾ ਚਾਹੀਦਾ। ਵਰਤ ਦੌਰਾਨ ਸ਼ੂਗਰ ਲੈਵਲ ਕਾਬੂ 'ਚ ਰੱਖਣਾ ਮੁਸ਼ਕਲ ਹੁੰਦਾ ਹੈ।

ਡਾਇਬੀਟੀਜ਼ ਦੇ ਮਰੀਜ਼ਾਂ ਨੂੰ ਆਪਣੀ ਦਵਾਈ ਸਮੇਂ 'ਤੇ ਲੈਣੀ ਹੁੰਦੀ ਹੈ, ਇਸ ਲਈ ਵਰਤ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ।

Published by: ਏਬੀਪੀ ਸਾਂਝਾ

ਜੇਕਰ ਤੁਸੀਂ ਵੀ ਇਨ੍ਹਾਂ ਬਿਮਾਰੀਆਂ ਤੋਂ ਪੀੜਤ ਹੋ ਤਾਂ ਭੁੱਲ ਕੇ ਨਾ ਰੱਖੋ ਮਾਤਾ ਰਾਣੀ ਦੇ ਵਰਤ