ਅੱਜ ਅਸੀਂ ਤੁਹਾਨੂੰ ਉਨ੍ਹਾਂ ਕੁਦਰਤੀ ਨਿਆਮਤਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਸੇਵਨ ਨਾਲ ਤੁਹਾਡੀ ਬੱਚੇ ਪੈਦਾ ਕਰਨ ਦੀ ਸਮਰੱਥਾ ਵਿੱਚ ਵਾਧਾ ਹੋ ਸਕਦਾ ਹੈ।



ਐਵੋਕੈਡੋ ਵਿੱਚ ਤੁਹਾਡੀ ਪ੍ਰਜਣਨ ਸਮਰੱਥਾ ਵਧਾਉਣ ਦੀ ਕਾਬਲੀਅਤ ਹੁੰਦੀ ਹੈ ਕਿਉਂਕਿ ਇਸ ‘ਚ Vitamin-E ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ।



ਕੱਦੂ ਭਾਵ ਸਬਜ਼ੀ ਵਾਲਾ ਸੀਤਾਫਲ। ਇਹ ਸਿਰਫ਼ ਪ੍ਰਜਣਨ ਜਾਂ ਬੱਚਾ ਪੈਦਾ ਕਰਨ ਦੀ ਸਮਰੱਥਾ ਵਧਾਉਣ ਲਈ ਹੀ ਨਹੀਂ ਸਗੋਂ ਕਈ ਹੋਰ ਸਮੱਸਿਆਵਾਂ ‘ਚ ਵੀ ਲਾਭਕਾਰੀ ਹੈ।



ਵਧਦੀ ਉਮਰ ਕਾਰਨ ਆ ਰਹੀ ਪ੍ਰਜਣਨ ਦੀ ਸਮਰੱਥਾ ‘ਚ ਸਮੱਸਿਆਵਾਂ ਨੂੰ ਲੈ ਕੇ ਚੁਕੰਦਰ ਬਹੁਤ ਲਾਭਕਾਰੀ ਹੈ।



ਇਸ ‘ਚ ਨਾਈਟ੍ਰੇਟ ਹੋਣ ਕਾਰਨ ਵੀ ਇਹ ਖ਼ੂਨ ਦੇ ਸੰਚਾਰ ਨੂੰ ਠੀਕ ਕਰਦਾ ਹੈ।



ਸਭ ਤੋਂ ਪੋਸ਼ਕ ਤੱਤ ਪਦਾਰਥ ‘ਚੋਂ ਇੱਕ ਅੰਡਾ ਹੈ ਜਿਸ ਨੂੰ ਤੁਸੀਂ ਪ੍ਰਜਣਨ ਸਮਰੱਥਾ ਵਧਾਉਣ ਲਈ ਲੈ ਸਕਦੇ ਹੋ।



ਇਸ ‘ਚ ਕੋਲੀਨ ਬਹੁਤ ਜ਼ਿਆਦਾ ਹੁੰਦਾ ਹੈ ਜੋ ਭਰੂਣ ਵਿਕਸਿਤ ਹੋਣ ‘ਚ ਬਹੁਤ ਮਦਦਗਾਰ ਹੁੰਦਾ ਹੈ।