ਆਯੁਰਵੇਦ ਤੋਂ ਲੈ ਕੇ ਆਧੁਨਿਕ ਵਿਗਿਆਨ ਤੱਕ, ਜਾਮੁਨ ਨੂੰ ਡਾਇਬੀਟੀਜ਼, ਹਾਜ਼ਮਾ, ਖੂਨ ਦੀ ਗੁਣਵੱਤਾ ਅਤੇ ਸਕਿੱਨ ਲਈ ਇਕ ਕੁਦਰਤੀ ਦਵਾਈ ਮੰਨਿਆ ਜਾਂਦਾ ਹੈ।

ਆਓ ਜਾਣਦੇ ਹਾਂ ਜਾਮੁਨ ਖਾਣ ਨਾਲ ਸਰੀਰ ਨੂੰ ਕੀ-ਕੀ ਫਾਇਦੇ ਹੁੰਦੇ ਹਨ ਅਤੇ ਕਿਵੇਂ ਇਹ ਇਕ ਮੌਸਮੀ ਫਲ ਹੋਣ ਦੇ ਬਾਵਜੂਦ ਸਾਲ ਭਰ ਸਿਹਤ ਲਈ ਲਾਭਕਾਰੀ ਸਾਬਤ ਹੋ ਸਕਦਾ ਹੈ

ਜਾਮੁਨ ’ਚ ਪਾਏ ਜਾਂਦੇ ਐਂਟੀਆਕਸੀਡੈਂਟ ਅਤੇ ਪੋਟਾਸ਼ੀਅਮ ਦਿਲ ਨੂੰ ਤੰਦਰੁਸਤ ਰੱਖਦੇ ਹਨ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਰਾਖੀ ਕਰਦੇ ਹਨ।



ਇਸ ਫਲ ’ਚ ਮੌਜੂਦ ਜੈਥੋਨਿਨ ਜੋ ਕਿ ਖੂਨ ’ਚ ਗਲੂਕੋਜ਼ ਦੀ ਮਾਤਰਾ ਨੂੰ ਘਟਾਉਂਦਾ ਹੈ।

ਜਾਮੁਨ ਹਾਜ਼ਮੇ ਦੀ ਸ਼ਕਤੀ ਵਧਾਉਂਦਾ ਹੈ ਅਤੇ ਐਸਿਡਿਟੀ, ਗੈਸ ਤੇ ਕਬਜ਼ ਤੋਂ ਰਾਹਤ ਦਿੰਦਾ ਹੈ।

ਜਾਮੁਨ ਹਾਜ਼ਮੇ ਦੀ ਸ਼ਕਤੀ ਵਧਾਉਂਦਾ ਹੈ ਅਤੇ ਐਸਿਡਿਟੀ, ਗੈਸ ਤੇ ਕਬਜ਼ ਤੋਂ ਰਾਹਤ ਦਿੰਦਾ ਹੈ।

ਇਸ ’ਚ ਆਇਰਨ ਦੀ ਉਚਿਤ ਮਾਤਰਾ ਹੁੰਦੀ ਹੈ ਜੋ ਖੂਨ ਦੀ ਗੁਣਵੱਤਾ ਅਤੇ ਸਰਕੂਲੇਸ਼ਨ ਨੂੰ ਸੁਧਾਰਦਾ ਹੈ।



ਜਾਮੁਨ ਦਾ ਸੇਵਨ ਸਕਿਨ ਚ ਆ ਰਹੀਆਂ ਸਮੱਸਿਆਵਾਂ ਜਿਵੇਂ ਕਿ ਪਿੰਪਲ, ਐਲਰਜੀ ਨੂੰ ਘਟਾਉਂਦਾ ਹੈ।

ਜਾਮੁਨ ’ਚ ਭਰਪੂਰ ਐਂਟੀਆਕਸੀਡੈਂਟ ਅਤੇ Vitamin C ਹੁੰਦੇ ਹਨ ਜੋ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦੇ ਹਨ।

ਜਾਮੁਨ ’ਚ ਆਇਰਨ ਅਤੇ ਐਂਟੀਆਕਸੀਡੈਂਟ ਦਿਮਾਗ ਨੂੰ ਤੰਦਰੁਸਤ ਰੱਖਦੇ ਹਨ ਅਤੇ ਯਾਦਦਾਸ਼ਤ ਸੁਧਾਰਦੇ ਹਨ।

ਜਾਮੁਨ ਦੇ ਪੱਤੇ ਜਾਂ ਛਾਲ ਦਾ ਕਾੜਾ ਮੂੰਹ ਦੀ ਬਦਬੂ, ਪਾਈਰੀਆ ਅਤੇ ਦੰਦਾਂ ਦੀ ਸੂਜ ਤੋਂ ਰਾਹਤ ਦਿੰਦਾ ਹੈ।