ਕਾਲੇ ਨਮਕ ਜੋ ਕਿ ਹਰ ਘਰ ਦੇ ਵਿੱਚ ਬਹੁਤ ਹੀ ਆਰਮ ਦੇ ਨਾਲ ਮਿਲ ਜਾਂਦਾ ਹੈ। ਇਸ ਨੂੰ ਸਲਾਦ ਜਾਂ ਫਲਾਂ ਦੇ ਉਪਰ ਪਾ ਕੇ ਖਾਧਾ ਜਾਂਦਾ ਹੈ।



ਇਸ ਨਾਲ ਖਾਣੇ ਦਾ ਸੁਆਦ ਵੀ ਦੁੱਗਣਾ ਹੋ ਜਾਂਦਾ ਹੈ ਅਤੇ ਨਾਲ ਹੀ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਅੱਜ ਤੁਹਾਨੂੰ ਇਸ ਦੇ ਫਾਇਦੇ ਦੱਸਾਂਗੇ।

ਜਿਨ੍ਹਾਂ ਲੋਕਾਂ ਨੂੰ ਭੁੱਖ ਨਾ ਲੱਗਣ ਦੀ ਸਮੱਸਿਆ ਹੈ। ਉਨ੍ਹਾਂ ਲਈ ਵੀ ਕਾਲਾ ਨਮਕ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਲੱਸੀ, ਦਹੀਂ ਜਾਂ ਸਲਾਦ 'ਚ ਪਾ ਕੇ ਖਾਣ ਨਾਲ ਭੁੱਖ ਵਧਦੀ ਹੈ।

ਗਲਤ ਖਾਣ-ਪੀਣ ਕਾਰਨ ਕੁਝ ਲੋਕਾਂ ਨੂੰ ਹਾਜ਼ਮਾ ਖਰਾਬ ਹੋਣ ਦੀ ਸਮੱਸਿਆ ਹੋ ਜਾਂਦੀ ਹੈ, ਜਿਸ ਨਾਲ ਕਬਜ਼ ਐਸੀਡਿਟੀ ਅਤੇ ਪੇਟ 'ਚ ਅਫਾਰਾ ਦੀ ਸਮੱਸਿਆ ਹੋ ਜਾਂਦੀ ਹੈ।

ਅਜਿਹੇ 'ਚ ਭੋਜਨ ਦੇ ਬਾਅਦ 1 ਗਲਾਸ ਕੋਸੇ ਪਾਣੀ 'ਚ ਚੁਟਕੀ ਇਕ ਕਾਲਾ ਨਮਕ ਮਿਲਾ ਕੇ ਪੀਣ ਨਾਲ ਫਾਇਦਾ ਹੋਵੇਗਾ, ਜਿਸ ਨਾਲ ਖਾਣਾ ਆਸਾਨੀ ਨਾਲ ਹਜ਼ਮ ਹੋ ਜਾਵੇਗਾ ਜਾਵੇਗਾ।

ਸਰੀਰ 'ਚ ਕੈਲਸ਼ੀਅਮ ਦੀ ਕਮੀ ਦੀ ਵਜ੍ਹਾ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਨਾਲ ਜੋੜਾਂ 'ਚ ਦਰਦ ਦੀ ਸਮੱਸਿਆ ਹੋ ਜਾਂਦੀ ਹੈ।

ਅਜਿਹੇ 'ਚ ਕਾਲੇ ਨਮਕ ਨੂੰ ਕਿਸੇ ਸੂਤੀ ਕੱਪੜੇ 'ਚ ਬੰਨ ਕੇ ਤਵੇ 'ਤੇ ਰੱਖ ਦਿਓ ਜਿਸ ਨਾਲ ਨਮਕ ਵੀ ਗਰਮ ਹੋ ਜਾਵੇਗਾ। ਫਿਰ ਇਸ ਨਮਕ ਵਾਲੀ ਥੈਲੀ ਨਾਲ ਜੋੜਾਂ ਦੀ ਸਿੰਕਾਈ ਕਰੋ। ਇਸ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਅਜਿਹਾ ਦਿਨ 'ਚ ਘੱਟ ਤੋਂ ਘੱਟ 2-3 ਵਾਰ ਕਰਨ ਨਾਲ ਫਾਇਦਾ ਹੁੰਦਾ ਹੈ।

ਮੌਸਮ ਬਦਲਣ ਦੇ ਨਾਲ ਹੀ ਖਾਂਸੀ-ਜ਼ੁਕਾਮ ਦੀ ਸਮੱਸਿਆ ਹੋ ਜਾਂਦੀ ਹੈ।

ਮੌਸਮ ਬਦਲਣ ਦੇ ਨਾਲ ਹੀ ਖਾਂਸੀ-ਜ਼ੁਕਾਮ ਦੀ ਸਮੱਸਿਆ ਹੋ ਜਾਂਦੀ ਹੈ।

ਅਜਿਹੇ 'ਚ 1 ਗਲਾਸ ਪਾਣੀ 'ਚ ਕਾਲਾ ਨਮਕ ਮਿਲਾ ਕੇ ਪੀਣ ਨਾਲ ਫਾਇਦਾ ਹੋਵੇਗਾ ਅਤੇ ਇਸ ਨਾਲ ਕਫ ਵੀ ਬਾਹਰ ਨਿਕਲੇਗਾ ਅਤੇ ਖਾਂਸੀ ਵੀ ਠੀਕ ਹੋਵੇਗੀ।

ਆਪਣੀ ਡਾਈਟ 'ਚ ਸਫੈਦ ਨਮਕ ਦੀ ਬਜਾਏ ਕਾਲਾ ਨਮਕ ਸ਼ਾਮਲ ਕਰੋ, ਜਿਸ ਨਾਲ ਸਰੀਰ 'ਚ ਕੋਲੈਸਟ੍ਰੋਲ ਲੈਵਲ ਸੰਤੁਲਿਤ ਰਹਿੰਦਾ ਹੈ।