ਲੋਕ ਗਰਮੀਆਂ ਦੇ ਮੌਸਮ ‘ਚ ਅੰਬ ਖਾਣਾ ਪਸੰਦ ਕਰਦੇ ਪਰ ਕੱਚੇ ਅੰਬ ਦੇ ਫਾਇਦਿਆਂ ਬਾਰੇ ਬਹੁਤ ਘੱਟ ਲੋਕ ਜਾਣਦੇ ਹੋਣਗੇ। ਕਈ ਲੋਕ ਅੰਬ ਦਾ ਅਚਾਰ ਖਾਣਾ ਪਸੰਦ ਕਰਦੇ ਹਨ, ਜਦਕਿ ਕਈ ਲੋਕ ਇਸ ਦੀ ਮਿੱਠੀ ਅਤੇ ਖੱਟੀ ਚਟਨੀ ਜਾਂ ਸਬਜ਼ੀ ਖਾਣ ਦੇ ਸ਼ੌਕੀਨ ਹੁੰਦੇ ਹਨ। ਕੱਚੇ ਅੰਬ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਅਜਿਹੇ ‘ਚ ਇਹ ਸਰੀਰ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ‘ਚ ਵੀ ਮਦਦਗਾਰ ਸਾਬਤ ਹੁੰਦੇ ਹਨ। ਵਿਟਾਮਿਨ ਏ ਨਾਲ ਭਰਪੂਰ ਹੋਣ ਕਾਰਨ ਕੱਚਾ ਅੰਬ ਅੱਖਾਂ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਇਹ ਅੱਖਾਂ ਦੀ ਰੋਸ਼ਨੀ ਨੂੰ ਸੁਧਾਰਨ ਅਤੇ ਮੋਤੀਆਬਿੰਦ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ। ਕੱਚੇ ਅੰਬ ਵਿੱਚ ਪਾਇਆ ਜਾਣ ਵਾਲਾ ਫਾਈਬਰ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ। ਕੱਚੇ ਅੰਬ ਵਿੱਚ ਪਾਇਆ ਜਾਣ ਵਾਲਾ ਫਾਈਬਰ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ। ਕੱਚੇ ਅੰਬ ਵਿੱਚ ਘੱਟ ਕੈਲੋਰੀ ਅਤੇ ਜ਼ਿਆਦਾ ਫਾਈਬਰ ਹੁੰਦਾ ਹੈ, ਜੋ ਵਧਦੇ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਵਿਟਾਮਿਨ ਸੀ ਨਾਲ ਭਰਪੂਰ ਕੱਚਾ ਅੰਬ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਵਿੱਚ ਮਦਦ ਕਰਦਾ ਹੈ। ਇਹ ਖਾਂਸੀ-ਜ਼ੁਕਾਮ ਅਤੇ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਤੋਂ ਵੀ ਬਚਾਉਂਦਾ ਹੈ।