ਆਯੁਰਵੇਦ ਦੇ ਵਿੱਚ ਵੀ ਦੇਸੀ ਘਿਓ ਵਰਦਾਨ ਦੱਸਿਆ ਗਿਆ ਹੈ। ਇਸ ਦੇ ਸੇਵਨ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਜੀ ਹਾਂ, ਜੇਕਰ ਘਿਓ ਨੂੰ ਖਾਲੀ ਪੇਟ ਖਾਧਾ ਜਾਵੇ ਤਾਂ ਇਹ ਤੁਹਾਡੇ ਲਈ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ। ਜੇਕਰ ਤੁਸੀਂ ਵੀ ਚਮਕਦਾਰ ਸਕਿਨ ਪਾਉਣਾ ਚਾਹੁੰਦੇ ਹੋ ਤਾਂ ਘਿਓ ਮਦਦਗਾਰ ਸਾਬਤ ਹੋ ਸਕਦਾ ਹੈ। ਘਿਓ ਵਿੱਚ ਫੈਟੀ ਐਸਿਡ ਪਾਏ ਜਾਂਦੇ ਹਨ, ਜੋ ਸਕਿਨ ਲਈ ਬਹੁਤ ਜ਼ਰੂਰੀ ਹਨ। ਇਨ੍ਹਾਂ ਦੇ ਕਾਰਨ ਸਕਿਨ ਹਾਈਡ੍ਰੇਟ ਰਹਿੰਦੀ ਹੈ ਅਤੇ ਸਕਿਨ 'ਤੇ ਫਾਈਨ ਲਾਈਨਜ਼, ਝੁਰੜੀਆਂ ਆਦਿ ਵੀ ਘੱਟ ਹੋ ਜਾਂਦੀਆਂ ਹਨ। ਇਸ 'ਚ ਮੌਜੂਦ ਐਂਟੀ-ਆਕਸੀਡੈਂਟ ਆਕਸੀਡੇਟਿਵ ਤਣਾਅ ਨੂੰ ਘੱਟ ਕਰਦੇ ਹਨ। ਸਵੇਰੇ ਖਾਲੀ ਪੇਟ ਘਿਓ ਖਾਣ ਨਾਲ ਅੰਤੜੀਆਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਇਸ ਨੂੰ ਖਾਲੀ ਪੇਟ ਖਾਣ ਨਾਲ ਅੰਤੜੀਆਂ 'ਚ ਲੁਬਰੀਕੇਸ਼ਨ ਵੀ ਮਿਲਦਾ ਹੈ, ਜਿਸ ਨਾਲ ਭੋਜਨ ਆਸਾਨੀ ਨਾਲ ਮੂਵ ਕਰ ਪਾਉਂਦਾ ਹੈ ਤੇ ਕਬਜ਼ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਘਿਓ ਖਾਣ ਨਾਲ ਜੋੜਾਂ ਨੂੰ ਲੁਬਰੀਕੇਸ਼ਨ ਮਿਲਦਾ ਹੈ, ਜਿਸ ਕਾਰਨ ਗੋਡਿਆਂ ਅਤੇ ਹੋਰ ਜੋੜਾਂ ਨੂੰ ਜਲਦੀ ਖਰਾਬ ਨਹੀਂ ਹੁੰਦੇ। ਇਸ 'ਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਸੋਜ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ, ਜਿਸ ਕਾਰਨ ਜੋੜਾਂ ਦਾ ਦਰਦ ਵੀ ਘੱਟ ਹੁੰਦਾ ਹੈ ਅਤੇ ਇਹ ਹੱਡੀਆਂ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ। ਘਿਓ 'ਚ ਬਿਊਟੀਰਿਕ ਐਸਿਡ ਪਾਇਆ ਜਾਂਦਾ ਹੈ, ਜੋ ਚਰਬੀ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।ਇਸ ਲਈ ਜੇਕਰ ਤੁਸੀਂ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰੋ।