Blue Tea, ਤੁਸੀਂ ਵੀ ਸੋਚੋਗੇ ਕਿ ਪਿੰਕ ਟੀ, ਬਲੈਕ ਟੀ ਜਾਂ ਮਿਲਕ ਟੀ ਤਾਂ ਸੁਣੀ ਹੈ ਇਹ ਬਲੂ ਟੀ ਕੀ ਹੈ।



ਅੱਜ ਅਸੀਂ ਤੁਹਾਨੂੰ ਅਪਰਾਜਿਤਾ ਦੇ ਫੁੱਲਾਂ ਤੋਂ ਬਣੀ ਚਾਹ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਬਲੂ ਟੀ ਵੀ ਕਿਹਾ ਜਾਂਦਾ ਹੈ। ਇਹ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।



ਨੀਲੀ ਚਾਹ ਬਣਾਉਣ ਲਈ ਅਪਰਾਜਿਤਾ ਦੇ ਫੁੱਲ ਚਾਹੀਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਬਣੀ ਚਾਹ 'ਚ ਦੁੱਧ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਇਸ 'ਚ ਫੈਟ ਕੰਟੈਂਟ ਨਹੀਂ ਹੁੰਦਾ ਤੇ ਤੁਹਾਨੂੰ ਭਾਰ ਘਟਾਉਣ 'ਚ ਫਾਇਦਾ ਮਿਲਦਾ ਹੈ।



ਚਾਹੇ ਤੁਸੀਂ ਆਪਣੇ ਸਰੀਰ ਨੂੰ ਡੀਟੌਕਸ ਕਰਨਾ ਚਾਹੁੰਦੇ ਹੋ ਜਾਂ ਆਪਣੇ ਸੁਸਤ ਮੈਟਾਬੋਲਿਜ਼ਮ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੇ ਹੋ, ਅਪਰਾਜਿਤਾ ਦੇ ਫੁੱਲਾਂ ਦੀ ਚਾਹ ਤੁਹਾਡੇ ਲਈ ਹਰ ਸਥਿਤੀ ਵਿੱਚ ਲਾਭਦਾਇਕ ਸਾਬਤ ਹੁੰਦੀ ਹੈ।



ਬਲੂ ਟੀ 'ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਸਕਿਨ ਦੇ ਨਾਲ-ਨਾਲ ਵਾਲਾਂ ਲਈ ਵੀ ਲਾਹੇਵੰਦ ਹੈ।



ਬਦਲਦੇ ਮੌਸਮ 'ਚ ਇਮਿਊਨਿਟੀ ਨੂੰ ਮਜ਼ਬੂਤ ​​ਕਰਨ ਲਈ ਵੀ ਬਲੂ ਟੀ ਬਹੁਤ ਕਾਰਗਾਰ ਸਾਬਿਤ ਹੁੰਦੀ ਹੈ।



ਅਪਰਾਜਿਤਾ ਦੇ ਫੁੱਲਾਂ ਦੀ ਚਾਹ ਭਾਰ ਘਟਾਉਣ ਲਈ ਬਹੁਤ ਵਧੀਆ ਹੈ।



ਬੈਡ ਕੋਲੈਸਟ੍ਰਾਲ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਦੇ ਲਈ ਇਹ ਚਾਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਬਲੂ ਟੀ ਬੈਡ ਕੋਲੈਸਟ੍ਰਾਲ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ 'ਚ ਕਾਫੀ ਮਦਦਗਾਰ ਹੈ।



ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ