ਬੈਂਗਣ ਅਜਿਹੀ ਸਬਜ਼ੀ ਹੈ ਜੋ ਕਿ ਹਰ ਸੀਜ਼ਨ ਵਿੱਚ ਬਹੁਤ ਹੀ ਆਰਾਮ ਦੇ ਨਾਲ ਮਿਲ ਜਾਂਦੀ ਹੈ। ਇਹ ਖਰੀਣ 'ਚ ਵੀ ਕਾਫੀ ਕਿਫਾਇਤੀ ਹੁੰਦੀ ਹੈ।



ਕਈ ਲੋਕ ਇਸ ਨੂੰ ਖਾਣ ਵਾਲੇ ਮੂੰਹ ਬਣਾ ਲੈਂਦੇ ਹਨ। ਪਰ ਜੇਕਰ ਤੁਸੀਂ ਇਸ ਦੇ ਫਾਇਦੇ ਜਾਣ ਲਵੋਗੇ ਤਾਂ ਹੈਰਾਨ ਰਹਿ ਜਾਵੋਗੇ



ਬੈਂਗਣ ਵਿੱਚ ਹਾਈ ਫਾਈਬਰ ਪਾਇਆ ਜਾਂਦਾ ਹੈ ਜੋ ਬਹੁਤ ਸਾਰੇ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ। ਇਸ ਵਿਚ ਕਾਰਬੋਹਾਈਡ੍ਰੇਟਸ ਵੀ ਹੁੰਦੇ ਹਨ ਪਰ ਇਸ ਦਾ ਪੱਧਰ ਬਹੁਤ ਘੱਟ ਰਹਿੰਦਾ ਹੈ



ਬੈਂਗਣ ਟਾਈਪ-2 ਡਾਇਬਟੀਜ਼ ਦੇ ਮਰੀਜ਼ਾਂ ਲਈ ਵਿਸ਼ੇਸ਼ ਤੌਰ 'ਤੇ ਫਾਇਦੇਮੰਦ ਹੈ



ਇਸ ਤੋਂ ਇਲਾਵਾ ਬੈਂਗਣ ਖਾਣ ਨਾਲ ਤਣਾਅ, ਗਲੂਕੋਜ਼ ਅਤੇ ਬੀਪੀ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ



ਬੈਂਗਣ ਵਿੱਚ ਵਿਟਾਮਿਨ ਬੀ6, ਵਿਟਾਮਿਨ ਏ, ਵਿਟਾਮਿਨ ਕੇ ਅਤੇ ਵਿਟਾਮਿਨ ਈ ਪਾਇਆ ਜਾਂਦਾ ਹੈ।



ਇਸ ਵਿੱਚ ਵਿਟਾਮਿਨ ਬੀ6 ਦੀ ਸਭ ਤੋਂ ਵੱਧ ਮਾਤਰਾ ਹੁੰਦੀ ਹੈ। ਜੋ ਸਿਹਤ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ



ਇਹ ਸਰੀਰ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ



ਅੱਖਾਂ ਦੀ ਸਿਹਤ ਨੂੰ ਚੰਗਾ ਰੱਖਣ ਦੇ ਨਾਲ-ਨਾਲ ਬੈਂਗਣ ਇਮਿਊਨਿਟੀ ਨੂੰ ਮਜ਼ਬੂਤ ​​ਕਰਨ ਵਿੱਚ ਵੀ ਕਾਰਗਰ ਹੈ। ਇਹ ਚਮੜੀ ਨੂੰ ਅੰਦਰੋਂ ਚਮਕਦਾਰ ਅਤੇ ਸਿਹਤਮੰਦ ਬਣਾਉਂਦਾ ਹੈ



ਇਸ ਵਿਚ ਮੈਗਨੀਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ। ਜੋ ਪੂਰੇ ਸਰੀਰ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ। ਇਸ ਨਾਲ ਪਾਚਨ ਤੰਤਰ ਵੀ ਸਹੀ ਰਹਿੰਦਾ ਹੈ।