ਗਰਮੀ ਦੇ ਮੌਸਮ ਵਿੱਚ ਭਿੰਡੀ ਖਾਣ ਦਾ ਆਪਣਾ ਹੀ ਸੁਆਦ ਹੁੰਦਾ ਹੈ। ਜੀ ਹਾਂ ਇਹ ਇੱਕ ਪੌਸ਼ਟਿਕ ਸਬਜ਼ੀ ਹੈ ਜਿਸ ਤੋਂ ਸਿਹਤ ਨੂੰ ਕਈ ਫਾਇਦੇ ਹਾਸਿਲ ਹੁੰਦੇ ਹਨ।



ਭਿੰਡੀ 'ਚ ਵਿਟਾਮਿਨ ਸੀ, ਵਿਟਾਮਿਨ ਏ, ਵਿਟਾਮਿਨ ਬੀ-6, ਫੋਲੇਟ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਫਾਈਬਰ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ।



ਇਹ ਸਾਰੇ ਤੱਤ ਸਰੀਰ ਲਈ ਜ਼ਰੂਰੀ ਹਨ ਅਤੇ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ।



ਭਿੰਡੀ ਦਾ ਸੇਵਨ ਕਰਨ ਨਾਲ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਕਿਉਂਕਿ ਇਸ 'ਚ ਘੱਟ ਕੈਲੋਰੀ ਅਤੇ ਜ਼ਿਆਦਾ ਫਾਈਬਰ ਹੁੰਦਾ ਹੈ, ਜਿਸ ਨਾਲ ਭੁੱਖ ਘੱਟ ਹੁੰਦੀ ਹੈ ਅਤੇ ਭਾਰ ਕੰਟਰੋਲ 'ਚ ਰਹਿੰਦਾ ਹੈ।



ਭਿੰਡੀ 'ਚ ਮੌਜੂਦ ਫਾਈਬਰ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰ ਸਕਦਾ ਹੈ ਕਿਉਂਕਿ ਇਹ ਖਾਣ ਤੋਂ ਬਾਅਦ ਗਲੂਕੋਜ਼ ਲੈਵਲ ਨੂੰ ਸੰਤੁਲਿਤ ਕਰਨ 'ਚ ਮਦਦ ਕਰਦਾ ਹੈ।



ਸ਼ੂਗਰ ਵਾਲੇ ਮਰੀਜ਼ਾਂ ਨੂੰ ਇਸ ਸਬਜ਼ੀ ਨੂੰ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ



ਭਿੰਡੀ 'ਚ ਫਾਈਬਰ ਦੀ ਚੰਗੀ ਮਾਤਰਾ ਹੋਣ ਕਾਰਨ ਪਾਚਨ ਕਿਰਿਆ 'ਚ ਸੁਧਾਰ ਕੀਤਾ ਜਾ ਸਕਦਾ ਹੈ।



ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਸੰਤੁਲਿਤ ਰੱਖਦੀ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰਦੀ ਹੈ।



ਭਿੰਡੀ ਵਿੱਚ ਮੌਜੂਦ ਫਾਈਬਰ ਅਤੇ ਵਿਟਾਮਿਨ ਸੀ ਬਲੱਡ ਪ੍ਰੈਸ਼ਰ ਨੂੰ ਸੁਧਾਰਨ ਵਿੱਚ ਮਦਦ ਕਰ ਸਕਦਾ ਹੈ ਅਤੇ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਮਦਦਗਾਰ ਹੁੰਦਾ ਹੈ।



ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।



Thanks for Reading. UP NEXT

ਪੇਟ ਲਈ ਵਰਦਾਨ 'ਬਿਲ' ਦਾ ਜੂਸ! ਜਾਣੋ ਹੋਰ ਫਾਇਦੇ

View next story