ਕੀ ਤੁਸੀਂ ਜਾਣਦੇ ਹੋ ਕਿ ਛੋਟੀ ਜਿਹੀ ਹਰੀ ਮਿਰਚ ਸਿਰਫ਼ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦੀ, ਬਲਕਿ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ?

ਹਰੀ ਮਿਰਚ 'ਚ ਵਿਟਾਮਿਨ ਅਤੇ ਐਂਟੀਆਕਸੀਡੈਂਟਸ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ।

ਹਰੀ ਮਿਰਚ 'ਚ ਮੌਜੂਦ ਐਂਟੀਆਕਸੀਡੈਂਟਸ ਅਤੇ ਫਾਈਟੋਕੈਮਿਕਲਸ ਸਰੀਰ ਦੀ ਪ੍ਰਤੀਰੋਧਕ ਤਾਕਤ ਨੂੰ ਮਜ਼ਬੂਤ ਬਣਾਉਂਦੇ ਹਨ।

ਇਹ ਫ੍ਰੀ ਰੈਡੀਕਲਜ਼ ਨੂੰ ਨਸ਼ਟ ਕਰਦੇ ਹਨ, ਜੋ ਕੈਂਸਰ ਸੈੱਲਜ਼ ਦੇ ਵਧਣ ਦਾ ਕਾਰਨ ਬਣ ਸਕਦੇ ਹਨ। ਨਿਯਮਤ ਤੌਰ 'ਤੇ ਹਰੀ ਮਿਰਚ ਖਾਣ ਨਾਲ ਕੈਂਸਰ ਵਰਗੀ ਗੰਭੀਰ ਬਿਮਾਰੀ ਦਾ ਖਤਰਾ ਘੱਟ ਕੀਤਾ ਜਾ ਸਕਦਾ ਹੈ।

ਹਰੀ ਮਿਰਚ ਖਾਣ ਨਾਲ ਸਰੀਰ ਵਿੱਚ ਐਂਡੋਰਫਿਨ ਹਾਰਮੋਨ ਰਿਲੀਜ਼ ਹੁੰਦਾ ਹੈ, ਜਿਸਨੂੰ 'ਹੈਪੀ ਹਾਰਮੋਨ' ਵੀ ਕਿਹਾ ਜਾਂਦਾ ਹੈ।

ਇਹ ਹਾਰਮੋਨ ਤਣਾਅ ਘਟਾਉਂਦਾ ਹੈ, ਮਨ ਨੂੰ ਸ਼ਾਂਤ ਰੱਖਦਾ ਹੈ ਅਤੇ ਖੁਸ਼ੀ ਅਤੇ ਤਾਜ਼ਗੀ ਮਹਿਸੂਸ ਕਰਵਾਉਂਦਾ ਹੈ। ਇਸ ਤਰ੍ਹਾਂ, ਹਰੀ ਮਿਰਚ ਨਾ ਸਿਰਫ਼ ਸਵਾਦ ਵਧਾਉਂਦੀ ਹੈ, ਬਲਕਿ ਮੂਡ ਨੂੰ ਵੀ ਬਿਹਤਰ ਬਣਾਉਂਦੀ ਹੈ।

ਹਰੀ ਕੈਪਸਾਈਸਿਨ ਸਰੀਰ ਦੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ, ਜਿਸ ਨਾਲ ਫੈਟ ਬਰਨਿੰਗ ਤੇਜ਼ ਹੁੰਦੀ ਮਿਰਚ ਵਿੱਚ ਮੌਜੂਦ ਹੈ।

ਨਿਯਮਿਤ ਤੌਰ ‘ਤੇ ਹਰੀ ਮਿਰਚ ਖਾਣ ਨਾਲ ਸਰੀਰ ਵਿੱਚ ਜਮਿਆ ਹੋਇਆ ਵਾਧੂ ਚਰਬੀ ਘਟਦੀ ਹੈ ਅਤੇ ਭਾਰ ਕੰਟਰੋਲ ਵਿੱਚ ਰਹਿੰਦਾ ਹੈ। ਇਸ ਤਰ੍ਹਾਂ, ਹਰੀ ਮਿਰਚ ਭਾਰ ਘਟਾਉਣ ਵਿੱਚ ਬਹੁਤ ਮਦਦਗਾਰ ਸਾਬਤ ਹੁੰਦੀ ਹੈ।

ਹਰੀ ਮਿਰਚ 'ਚ ਮੌਜੂਦ ਵਿਟਾਮਿਨ ਈ ਚਮੜੀ 'ਚ ਨੈਚੁਰਲ ਤੇਲ ਦੀ ਪੈਦਾਵਾਰ ਵਧਾਉਂਦਾ ਹੈ। ਇਸ ਨਾਲ ਚਮੜੀ ਨਰਮ, ਸਿਹਤਮੰਦ ਅਤੇ ਚਮਕਦਾਰ ਬਣਦੀ ਹੈ।

ਹਰੀ ਮਿਰਚ 'ਚ ਮੌਜੂਦ ਐਂਟੀਆਕਸੀਡੈਂਟਸ ਅਤੇ ਐਂਟੀ-ਇਨਫਲਮੇਟਰੀ ਤੱਤ ਸਰੀਰ ਨੂੰ ਹਾਨੀਕਾਰਕ ਕੋਸ਼ਿਕਾਵਾਂ ਤੋਂ ਬਚਾਉਂਦੇ ਹਨ।

ਇਹ ਪ੍ਰੋਸਟੇਟ ਕੈਂਸਰ ਦੇ ਖਤਰੇ ਨੂੰ ਘਟਾਉਂਦੇ ਹਨ ਅਤੇ ਹਾਰਮੋਨਲ ਸੰਤੁਲਨ ਅਤੇ ਪ੍ਰਜਨਨ ਸਿਹਤ ਨੂੰ ਬਿਹਤਰ ਬਣਾਉਂਦੇ ਹਨ।

ਹਰੀ ਮਿਰਚ 'ਚ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ।

ਇਸ ਨਾਲ ਸਰਦੀ-ਜ਼ੁਕਾਮ, ਵਾਇਰਲ ਇਨਫੈਕਸ਼ਨ ਅਤੇ ਮੌਸਮੀ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ।